ਪੰਨਾ:ਨਿਰਾਲੇ ਦਰਸ਼ਨ.pdf/45

ਇਹ ਸਫ਼ਾ ਪ੍ਰਮਾਣਿਤ ਹੈ

(੪੩)

ਪੁਛਨ ਸਿਖ ਹੱਥ ਜੋੜ ਕੇ, ਕੁਝ ਭੇਦ ਨਾਂਂ ਪਾਇਆ।
ਦਸੋ ਸਚੇ ਪਾਤਸ਼ਾਹ, ਕੀਹ ਵਰਤੀ ਮਾਇਆ।
ਕੇਹੜੇ ਸਿਖ ਤੇ ਚਲਦੀਆਂ, ਕਿਧਰੇ ਤਲਵਾਰਾਂ।
ਵਗਨ ਗੰਗਾ ਵਾਂਗਰਾ, ਲਹੂਆਂ ਦੀਆਂ ਧਾਰਾਂ।

ਦੇਵੀ ਚੰਦ ਨੇ ਅਨੰਦ ਪੁਰ ਆਉਣਾ

ਰਾਤ ਬੀਤ ਗਈ ਤਿੰਨ ਪਹਿਰ,ਸੁਤਿਆਂ ਨਾਲ ਅਨੰਦ।
ਪਹਿਰ ਰਾਤ ਜਦ ਰਹਿ ਗਈ, ਉਠਿਆ ਦੇਵੀ ਚੰਦ।
ਆਖੋ ਧੰਨ ਦਸਮੇਸ਼ ਗੁਰੂ, ਧੰਨ ਧੰਨ ਤੇਰਾ ਪਿਆਰ।
ਦੁਖ ਆਪਣੇ ਸਿਖ ਦਾ, ਲੈ ਤੂੰ ਆਪ ਸਹਾਰ।
ਖੁਭੇ ਅੱਖੀਂ ਕਿਲ ਨਾ, ਤੁਰ ਗਏ ਛਡ ਜਾਲਾਦ।
ਬਾਜਾਂ ਵਾਲੇ ਸਤਿਗੁਰਾਂ, ਕੀਤੀ ਹੈ ਇਮਦਾਦ।
ਨੰਗੀ ਪੈਰੀਂ ਤੁਰ ਪਿਆ, ਦਿਲ ਅੰਦਰ ਉਤਸ਼ਾਹ।
ਪਹੁੰਚਾ ਵਿਚ ਅਨੰਦ ਪੁਰ ਕਰਕੇ ਸਾਰਾ ਰਾਹ।

ਸਤਿਗੁਰਾਂ ਕੋਲ ਪੁਜਣਾ

ਅੰਦਰ ਜਾਣੋ ਰੋਕਿਆ, ਤਦ ਸੇਵਾਦਾਰਾਂ।
ਸਤਿਗੁਰ ਨੇ ਤਕਲੀਫ ਵਿਚ, ਇੰਜ ਕਰਨ ਪੁਕਾਰਾਂ।
ਪਾਸ ਗੁਰਾਂ ਦੇ ਟਹਿਲੂਆ, ਆ ਅਰਜ ਸੁਨਾਵੇ।
ਸਿਖ ਤੁਹਾਨੂੰ ਗੁਰੂ ਜੀ, ਇਕ ਮਿਲਨਾ ਚਾਵੇ।
ਨੰਗੀ ਪੈਰੀਂ ਤਾਂਘ ਵਿਚ, ਉਹ ਤੁਰਦਾ ਆਇਆ।
ਰੁਕਦਾ ਨਹੀਂ ਉਹ ਰੋਕਿਆ, ਬਹੁ ਜ਼ੋਰ ਲਗਾਇਆ।
ਸਤਿਗੁਰ ਸਚੇ ਪਾਤਸ਼ਾਹ, ਹੱਸ ਕੇ ਫਰਮਾਇਆ।
ਆਉਣ ਦਿਓ ਸਿਖ ਲਾਡਲਾ,ਮਿਲਨੇ ਨੂੰ ਆਇਆ।