ਪੰਨਾ:ਨਿਰਾਲੇ ਦਰਸ਼ਨ.pdf/43

ਇਹ ਸਫ਼ਾ ਪ੍ਰਮਾਣਿਤ ਹੈ

(੪੧)

ਸਚੇ ਮਾਰਗ ਚਲ ਦਿਆਂ,ਹਸ ਸਹੀਏ ਸਟਾਂ।
ਸਿਰ ਦਿਤਾ ਮਾਹੀ ਮਿਲੇ,ਤਾਂ ਵੀ ਲਖ ਵਟਾਂ।
ਜਿਸਨੇ ਬਖਸ਼ੀ ਜੋਤਨਾਂ,ਉਹ ਹੈ ਰਖਵਾਲਾ।
ਮੇਰਾ ਮੰਨ ਅਡੋਲ ਹੈ,ਨਹੀਂ ਖਾਂਦਾ ਪਾਲਾ।

ਮਾਤਾ ਦੀ ਅਰਦਾਸ

ਹੱਥ ਜੋੜ ਪਲਾ ਪਾਕੇ ਵਿਚ ਗਲ ਦੇ,
ਮਾਤਾਂ ਸਤਗੁਰਾਂ ਕੋਲ ਅਰਦਾਸ ਕਰਦੀ।
ਜੁਗੋਜੁਗ ਹੀ ਭਗਤਾਂ ਦੀ ਲਾਜ ਰਖੋ,
ਕਿਰਪਾ ਤੁਸਾਂ ਦੀ ਬੰਦ ਖਲਾਸ ਕਰਦੀ।
ਰਖੀ ਸਭਾ ਵਿਚ ਲਾਜ ਦਰੋਪਤੀ ਦੀ,
ਨੀਤ ਪਾਪੀ ਦੀ ਪਾਪੀ ਦਾ ਨਾਸ ਕਰਦੀ।
ਹੋਵੇ ਜਿਨਾਂ ਤੇ ਦਯਾ 'ਅਨੰਦ' ਤੇਰੀ,
ਕਾਰਜ ਵਿਗੜੇ ਹੋਏ ਉਹਨਾਂ ਦੇ ਰਾਸ ਕਰਦੀ।
ਬੇੜੀ ਸਦਕ ਦੀ ਤੇ ਮੇਰਾ ਪੁਤ ਚੜਿਆ,
ਭਵ ਸਾਗਰਾਂ ਚੋਂ ਏਹਨੂੰ ਪਾਰ ਕਰਦੇ।
ਸਾਡੀ ਸਾਂਝ ਕੋਈ ਨਹੀਂ ਹੋਰ ਬਾਜ ਤੇਰੇ,
ਜਿਵੇਂ ਜਾਨਨਾ ਤਿਵੇਂ ਉਧਾਰ ਕਰਦੇ।

ਪਹਾੜੀ ਤੇ ਚੜਨਾ

ਦੂਜੇ ਦਿਨ ਵਜ਼ੀਰ ਨੂੰ ਜੇਹਲੋਂ ਮੰਗਵਾਇਆ।
ਨਿਮਕ ਹਰਾਮੀ ਹੋਨ ਦਾ,ਫਲ ਜਾਊ ਚਖਾਇਆ।
ਇਕ ਪਹਾੜੀ ਦੇ ਉਤੇ ਲੈ ਵੈਰੀ ਆਏ।
ਬਾਲ ਅੰਗੀਠਾ ਕੋਲਿਆਂ,ਵਿਚ ਸੂਏ ਪਾਏ।