ਪੰਨਾ:ਨਿਰਾਲੇ ਦਰਸ਼ਨ.pdf/42

ਇਹ ਸਫ਼ਾ ਪ੍ਰਮਾਣਿਤ ਹੈ

(੪੦)

ਗੁਰੂ ਨਾਲ ਕੀਹ ਸਾਡਾ ਵਿਹਾਰ ਪਿਆਰੇ।

ਕਡ ਅਖੀਆਂ ਅੰਨਿਆਂ ਕਰਾਂ ਤੈਨੂੰ,
ਰੋਂਦਾ ਫਿਰੇਂਗਾ ਵਿਚ ਸੰਸਾਰ ਪਿਆਰੇ।
ਤੂੰ ਹੀ ਹਿਰਸ ਹੈ ਅਸਾਂ ਨਿਮਾਣਿਆਂ ਦੀ,

ਆਪਾ ਮਰ ਨਾ ਸਾਨੂੰ ਵੀ ਮਾਰ ਪਿਆਰੇ।

ਦੇਵੀ ਚੰਦ

ਦੇਵੀ ਚੰਦ ਪਰਵਾਰ ਨੂੰ,ਇਉਂ ਬੋਲ ਸੁਨਾਵੇ।
ਕੁਦਰਤ ਨੂੰ ਮਨਜ਼ੂਰ ਜੋ,ਰਬ ਬਨਤ ਬਨਾਵੇ।
ਤੱਤੇ ਥਮਾਂ ਚੋ ਪਰਭੂ ਦੇ ਹੱਥ ਬਚਾਵੇ।
ਇਜ਼ਤ ਅੰਦਰ ਸਭਾ ਦੇ, ਕਰਤਾਰ ਰਖਾਵੇ।
ਬਾਜਾਂ ਵਾਲੇ ਗੁਰੂ ਦੀ ਮੈਂ ਆਸ ਰਖਾਈ।
ਵਾਟ ਘਾਟ ਹਰ ਜਗਾ ਤੇ,ਉਹ ਹੋਏ ਸਹਾਈ।
ਤਤੀ ਵਾਉ ਨਾਂ ਲਗਦੀ ਹੋਵੇ ਰਖਵਾਲਾ।
ਸੇਵਕ ਦਰਗਹਿ ਸੁਰਖਰੂ, ਬੇਮੁਖ ਮੂੰਹ ਕਾਲਾ।
ਜੋ ਭਾਣਾ ਭਗਵਾਨ ਦਾ, ਮੈਂ ਹਸਕੇ ਮੰਨਾ।
ਏਹ ਮਿਟੀ ਦਾ ਠੀਕਰਾ,ਸਿਰ ਦੁਸ਼ਟਾਂ ਭੰਨਾਂ।
ਜਾਉਂਂ ਘਰ ਧੀਰਜ ਕਰੋ ਚਿੰਤਾ ਨਾਂਂ ਕਰਨੀ।
ਸੁਰਤੀ ਜੋੜੋ ਆਪਣੀ, ਸਤਗੁਰ ਦੀ ਚਰਨੀ।
ਮੁਰਦੇ ਨੂੰ ਜਿੰਦਾ ਕਰੇ, ਜੇ ਉਸਨੂੰ ਭਾਵੇ।
ਲਟ ਲਟ ਬਲਦੀ ਚਿਖਾ ਨੂੰ,ਗੁਲਜ਼ਾਰ ਬਨਾਵੇ।
ਪਾਨੀ ਤੇ ਪਥਰ ਤਰੇ,ਸੁਕਾ ਹੋਏ ਹਰਿਆ।
ਭਰਿਆਂਨੂੰ ਖਾਲੀ ਕਰੇ,ਖਾਲੀ ਜਾਏ ਭਰਿਆ।