ਪੰਨਾ:ਨਿਰਾਲੇ ਦਰਸ਼ਨ.pdf/41

ਇਹ ਸਫ਼ਾ ਪ੍ਰਮਾਣਿਤ ਹੈ

(੩੯)

ਅੱਗ ਵਿਚ ਕਰਕੇ ਸੂਏ ਲਾਲ ਭਾਈ।

ਸਾਰੇ ਆਖਦੇ ਇਕ ਆਵਾਜ਼ ਹੋ ਕੇ,
ਕਰੋ ਇਵੇਂ ਹੀ ਇਸ ਦਾ ਹਾਲ ਭਾਈ।
ਕਰੇ ਅਗੋਂ ਇੰਜ ਨੂੰ ਫੇਰ ਕੋਈ,

ਫਸ ਦੁਸ਼ਮਨਾਂ ਦੀ ਵਿਚ ਚਾਲ ਭਾਈ।

ਦੇਵੀ ਚੰਦ ਨੂੰ ਕੈਦ ਕਰ ਲੈਣਾ

ਰਾਜਿਆਂ ਵਲੋਂ ਸਿਖ ਨੂੰ,ਇੰਜ ਝਿੜਕਾਂ ਪਈਆਂ।
ਪਕੜ ਸਪਾਹੀਆਂ ਸ਼ੇਰ ਨੂੰ,ਪਾ ਕੜੀਆਂ ਲਈਆਂ।
ਕਹਿੰਦੇ ਕਲ ਨੂੰ ਏਸਦੇ, ਕਰ ਨੇਤਰ ਅੰਨੇ।
ਧਕੇ ਮਾਰ ਰਿਆਸਤੋਂ, ਕਢਆਉ ਬੰਨੇ।
ਰਾਜ ਦਰੋਹੀ ਹੋਨ ਦਾ, ਫਲ ਖੂਬ ਛਕਾਉਂ।
ਨਾਲੇ ਇਸਦੇ ਗੁਰੂ ਦੀ,ਸ਼ਕਤੀ ਅਜ਼ਮਾਉਂ।
ਬਰਦੀ ਗਲੋਂ ਉਤਾਰ ਲਈ, ਇਉਂ ਸਮਝ ਗੁਨਾਂਈ।
ਵਿਚ ਜੇਹਲ ਦੇ ਡਕ ਦਿਤਾ,ਦੇਵੀ ਚੰਦ ਤਾਂਈ।

ਦੇਵੀ ਚੰਦ ਦੀ ਭੈਨ, ਮਾਂ ਤੇ ਰਾਣੀ ਨੇ ਔਣਾ

ਪਾਇਆ ਦਾਨਾ ਵਜ਼ੀਰ ਜਾਂ ਜੇਹਲ ਅੰਦਰ,

ਸਾਰਾ ਸ਼ੈਹਰ ਕਰਦਾ ਹਾਹਾਕਾਰ ਪਿਆਰੇ।
ਭੈੜੀ ਸਜ਼ਾ ਦਿਤੀ ਭੈੜੇ ਰਾਜਿਆਂ ਨੇ,
ਬੇਗੁਨਾਂਹ ਉਤੇ ਕੀਤਾ ਵਾਰ ਪਿਆਰੇ।
ਮਾਂ ਤੇ ਭੈਨ ਦੋਵੇਂ ਰੋ ਰੋ ਗਲੇ ਲਗਨ,
ਚਰਨੀ ਡਿਗ ਕੇ ਰੋਂਵਦੀ ਨਾਰ ਪਿਆਰੇ।

ਮਾਫੀ ਮੰਗ ਲੈ ਪੈਰੀਂ ਪੈ ਰਾਜਿਆਂ ਤੋਂ,