ਪੰਨਾ:ਨਿਰਾਲੇ ਦਰਸ਼ਨ.pdf/36

ਇਹ ਸਫ਼ਾ ਪ੍ਰਮਾਣਿਤ ਹੈ

(੩੪)

ਪੰਜ ਸਤ ਸਿਖ ਲੈ ਨਾਲ ਗੁਰਾਂ ਨੇ, ਕੀਤੀ ਤੁਰਤ ਝੜਾਈ।
ਮੀਂਹ ਝਖੜ ਵਿਚ ਭਿਕਦੇ ੨, ਉਸੇ ਖੂਹ ਤੇ ਆਏ।
ਖੂਹ ਅੰਦਰ ਲਮਕਾਕੇ ਰਸੇ, ਕਹਿਦੇ ਇੰਜ ਸੁਨਾਏ।
ਸੁਟ ਦਿਉ ਸਿਰ ਉਤੋਂ ਬਾਲਨ, ਫੜ ਲੌ ਰਸੇ ਭਾਈ।
ਕਢ ਲਈਏ ਖਿਚ ਬਾਹਰ ਤੁਸਾਂਂਨੂੰ, ਡੇਰ ਨਾਂ ਲਾਵੇ ਰਾਈ।
ਹੱਥ ਜੋੜ ਕੇ 'ਮੰਝ' ਨੇ ਅਗੋਂ, ਏਦਾਂ ਆਖ ਸੁਨਾਇਆ।
ਰਾਜ਼ੀ ਦਾਸ ਰਜ਼ਾ ਦੇ ਅੰਦਰ, ਚੋਜ ਤੁਸਾਂ ਵਰਤਾਇਆ।
ਪਹਿਲਾਂ ਕਢੋ ਬਾਲਨ ਬੰਨ ਭਿਜ ਕਿਤੇ ਨਾਂ ਜਾਵੇ।
ਬਾਲਨ ਬਾਝ ਕਿਵੇਂ ਅੰਨ ਪਕੇ, ਫਾਕਾ ਸਭ ਨੂੰ ਆਵੇ।
ਵੇਖ ਸਿਖ ਦਾ ਸਿਦਕ ਅਜੇਹਾ, ਤੁਠੇ ਸਚੇ ਸਾਂਈ।
ਪਹਿਲੂੰ ਕਡਿਆ ਬਾਲਨ ਬੰਨੇ ਪਿਛੋਂ ਸਿਖ ਲਵਾ ਤਾਈ।
ਛਾਤੀ ਨਾਲ ਲਗਾਕੇ ਕਹਿੰਦੇ, ਵਾਹ ਸਿਖਾ ਮੈਂ ਵਾਰੀ।
ਮੰਗ 'ਅਨੰਦ' ਚਿਰਾਂ ਤੋਂ ਜਿਸ ਲਈ ਸੇਵਾ ਕਰਦੇਂ ਭਾਰੀ।

ਭਾਈ ਮੰਝ ਜੀ

ਦਾਨ ਸਿਖੀ ਦਾ ਪਾਤਸ਼ਾਹ, ਠੂਠੇ ਵਿਚ ਪਾਈਏ।
ਮੈਂ ਲਖ ਵਿਟੜੇ ਸਾਹਿਬਾ, ਜੇ ਨਿਮਖ ਬੁਲਾਈਏ।
ਸਿਖੀ ਦਾ ਕਿਹਾ ਹਜ਼ੂਰ ਨੇ, ਸੀ ਔਖਾ ਰਸਤਾ।
ਸਿਰ ਦਿਤੇ ਪਰੀਤਮ ਮਿਲੇ, ਮੈਂ ਸੰਮਝਾਂ ਸੱਸਤਾ।
ਮੈਂ ਨਹੀਂ ਮੰਗਦਾ ਪਾਤਸ਼ਾਹ, ਕੁਝ ਤਖ਼ਤ ਅਮੀਰੀ,।
ਜਿਸਨੂੰ ਪੂਜਨ ਦੇਵਤੇ, ਉਹ ਕਿਹੋ ਫਕੀਰੀ।
ਸੋਨਾ ਫੜ ਕੇ ਤਾਂਬਿਉਂ ਕਰ ਦੇਨ ਰਸੈਣੀ।
ਤੂੰ ਪੱਥਰ ਸੋਨਾ ਕਰ ਦਏਂ, ਮੈਂ ਡਿਠਾਣ।