ਪੰਨਾ:ਨਿਰਾਲੇ ਦਰਸ਼ਨ.pdf/35

ਇਹ ਸਫ਼ਾ ਪ੍ਰਮਾਣਿਤ ਹੈ

(੩੩)

'ਜੋ ਦੀਸੇ ਗੁਰ ਸਿਖੜਾ', ਜਿੰਦ ਉਸ ਤੋਂ ਵਾਰੇ।
ਨਾਮ, ਦਾਨ, ਇਸ਼ਨਾਨ, ਕਰਮ ਏਹ ਤਿੰਨੇ ਧਾਰੇ।
ਪਰਖਨ ਲਗੇ ਸਿਖ ਨੂੰ, ਰਚ ਕੋਤਕ ਤਾਰੇ।
ਹੌਲੀ ਹੌਲੀ ਟੁਟ ਗਏ, ਉਹ ਦੇ ਬੰਧਨ ਸਾਰੇ।

ਤਥਾ

ਹੋ ਬੇਹਾਲਾ ਦਰ ਗੁਰਾਂ ਦੇ, ਸਿਖ ਡਿਗਾ ਆਕੇ।
ਸਿਖੀ ਤਾਂਈ ਕਮਾਂਵਦਾ, ਸਿਰ ਤਲੀ ਟਿਕਾਕੇ।
ਰੂਪ ਹਰੀ ਦਾ ਹੋ ਗਿਆ, ਹੰਕਾਰ ਗੁਵਾਕੇ।
ਸੇਵਾ ਲੰਗਰ ਦੀ ਕਰੇ, ਨਿਤ ਬਾਲਨ ਲਿਆਕੇ।
ਜੂਠੇ ਭਾਂਡੇ ਮਾਂਜਦਾ, ਦਿਲ ਖੂਬ ਲਗਾ ਕੇ।
ਪੀਹ ਆਟਾ, ਪਾਨੀ ਭਰੇ, ਛਕੇ ਵੰਡ ਵੰਡਾਕੇ।

ਪਰਖ ਹੋਣੀ

(ਦੁਵਯਾ)

ਇਕ ਦਿਹਾੜੇ 'ਮੰਝ' ਲੰਗਰ ਲਈ, ਬਾਲਨ ਲੈਨ ਸਿਧਾਯਾ।
ਪਰਖ ਕਰਨ ਲਈ ਸਿਖ ਦੀ ਦਾਤੇ, ਕੌਤਕ ਅਜਬ ਰਚਾਯਾ।
ਬੰਨ ਭਰੀ ਜਾਂ ਸਿਰ ਤੇ ਚੁਕੀ, ਵਾਪਸ ਮੁੜਕੇ ਆਯਾ।
ਝੁੱਲੀ ਆਨ ਹੰਧੇਰੀ ਭਾਰੀ, ਜੋਰ ਬਦਲ ਨੇ ਪਾਯਾ।
ਉਸ ਹਨੇਰੀ ਝਾਂਜੇ ਅੰਦਰ, ਰਸਤਾ ਨਜਰ ਨਾਂ ਆਵੇ।
ਰਾਂਹੋਂ ਖੁੰਝ ਡਿਗਾ ਵਿਚ ਖੂਹ ਦੇ, ਮੁਖ ਤੋਂ ਗੁਰੂ ਧਿਆਵੇ।
ਪਰ ਨਾਂ ਬਾਲਨ ਡਿਗਨ ਦਿਤਾ, ਸਿਰ ਤੋਂ ਮੰਝ ਪਿਆਰੇ।
ਭਿਜ ਪਵੇ ਲੰਗਰ ਵਿਚ ਨਾਗਾ, ਦਿਲ ਵਿਚ ਸਿਖ ਬਿਚਾਰੇ।
ਪਾਨੀ ਅੰਦਰ ਸਿਖ ਖਲੋਤਾ, ਸਿਰ ਤੇ ਭਰੀ ਉਠਾਈ।