ਪੰਨਾ:ਨਿਰਾਲੇ ਦਰਸ਼ਨ.pdf/34

ਇਹ ਸਫ਼ਾ ਪ੍ਰਮਾਣਿਤ ਹੈ

(੩੨)

ਇਕ ਭੇਟ ਤੈਥੋਂ ਅਸੀ ਮੰਗਦੇ ਹਾਂ,
ਸਿਖੀ ਲੈਨੀ ਤਾਂ ਭੇਟਾ ਅਦਾ ਕਰਦੇ।
ਘਰ ਵਿਚ ਸਰਵਰ ਦਾ ਥੜਾ ਬਨਾਯਾ ਤੂੰ ਜੋ,
ਢਾਹਕੇ ਉਸਨੂੰ ਅਜੋ ਸਫਾ ਕਰਦੇ।

ਭਾਈ ਮੰਝ

ਮੰਝ ਆਗਿਆ ਮੰਨ ਮਹਾਰਾਜ ਦੀ ਲੈ,
ਨਿਮਸ਼ਕਾਰ ਕਰਕੇ ਘਰ ਨੂੰ ਆਂਵਦਾ ਏ।
ਘਰ ਵਿਚ ਸਖੀ ਦਾ ਥਾਨ ਬਨਾਯਾਸੀ ਜੋ,
ਪੁਟ ਉਸਨੂੰ ਬੰਨੇ ਵਗਾਂਵਦਾ ਏ।
ਸ਼ਾਂਤ ਪੁੰਜ ਦਾਤਾਰ ਤੋਂ ਸਾਂਨਤੀ ਲੈ,
ਸਾਰੀ ਮੰਨ ਦੀ ਭਟਕ ਉਡਾਂਵਦਾ ਏ।
ਲੋਕੋ ਲਭ ਗਿਆ ਸਦਾ ਵੈਦ ਮੈਨੂੰ,
ਜੇਹੜਾ ਮਨਾਂ ਦੀ ਮੈਲ ਗੁਵਾਂਵਦਾ ਏ।
ਚਲੋ ਸੋਢੀ ਸੁਲਤਾਨ ਦੇ ਕਰੋ ਦਰਸ਼ਨ
ਜਿਨੂੰ ਕੁਲ ਬਰੈਹਮੰਡ ਧਿਆਂਵਦਾ ਏ।
ਸਚੇ ਸਖੀ ਨੇ ਬਖਸ਼ 'ਅਨੰਦ' ਦਿਤਾ,
ਬੇੜੇ ਡੁਬਦੇ ਉਹ ਬੰਨੇ ਲਾਂਵਦਾ ਏ।

ਭਾਈ ਮੰਝ ਦੀ ਦਸ਼ਾ

ਦੰਮ ਦੰਮ ਨਾਮ ਦਾਤਾਰ ਦਾ, ਨਿਤ ਮੰਝ ਚਿਤਾਰੇ।
ਸੌਂਦਾ ਉਠਦਾ, ਬੈਠਦਾ, ਨਾਂ ਕਦੇ ਵਿਸਾਰੇ।
ਸੇਵਾ ਕਰਦਾ ਪੁਜਕੇ, ਵੇਖੇ ਦੁਖਿਆਰੇ।
ਹਰ ਲਈ ਮੰਨ ਦੀ ਕਲਪਨੀ, 'ਭਾਨੀ ਦੇ ਤਾਰੇ'।