ਪੰਨਾ:ਨਿਰਾਲੇ ਦਰਸ਼ਨ.pdf/33

ਇਹ ਸਫ਼ਾ ਪ੍ਰਮਾਣਿਤ ਹੈ

(੩੧)

ਭਾਈ ਮੰਝ

ਮੈਨੂੰ ਖੋਫ ਨਹੀਂ ਕਿਸੇ ਬਰਾਦਰੀ ਦਾ,

ਜੋ ਕੁਝ ਲਭਦਾ ਸਾਂ ਪਿਆ ਲਭ ਮੈਨੂੰ।
ਮੇਰਾ ਸਿਦਕ 'ਹਿਮਾਲਾ' ਨਹੀਂ ਡੋਲ ਸਕਦਾ,
ਭੁਲਾਂ ਪਾਏ ਆਕੇ ਭਾਂਵੇਂ ਰਬ ਮੈਨੂੰ।
ਮੈਨੂੰ ਜਾਪਿਆ ਤੇਰਾ ਦਰਬਾਰ ਸਚਾ,
ਕੂੜੇ ਢੰਗ ਜਾਪਨ ਹੋਰ ਸਭ ਮੈਨੂੰ।
ਇਕੋ ਮੇਹਰ ਤੁਸਾਡੜੀ ਚਾਹੀ ਦੀ ਏ,
ਦੁਸ਼ਮਨ ਸਕਦੇ ਫੇਰ ਨਹੀ ਦਬ ਮੈਨੂੰ।
ਜੀਵੇਂ ਜੱਗ ਸਾਰਾ,ਅਗੇ ਤਾਰਿਆ ਜੇ,
ਤਿਵੇਂ 'ਧੰਨਾ' ਗ਼ਰੀਬ ਭੀ ਤਾਰ ਛਡੋ।
ਭਵ ਸਾਗਰੋਂ ਪਾਰ ਹੋ ਜਾਏ ਬੇੜੀ
ਚਪੂ ਮੇਹਰ ਦਾ ਥੋੜਾ ਜਿਹਾ ਮਾਰ ਛਡੋ।

ਗੁਰੂ ਜੀ


ਕਹਿੰਦੇ ਮੰਝ ਨੂੰ ਸਤਗੁਰੂ ਤਾਂਈ ਸਿਖਾ,
ਪਹਿਲਾਂ ਦਿਲ ਦਾ ਭਰਮ ਮਟਾਈ ਦਾ ਏ।
ਸ਼ੀਸ਼ਾ ਮੰਨਦਾ ਜਦੋਂ ਹੋ ਜਾਏ ਨਿਰਮਲ,
ਜਲਵਾ ਫੇਰ ਪਰੀਤਮ ਦਾ ਪਾਈ ਦਾ ਏ।
ਰਬ ਦੂਰ ਨਹੀਂ ਅੰਦਰ ਵੱਸਦਾ ਏ,
ਆਪਾ ਮਾਰਕੇ ਉਹਦੇ ਹੋ ਜਾਈਦਾ ਏ।
ਸੋਨਾ ਵਿਚ ਕੁਠਾਲੀਆਂ ਗਲੇ ਪਹਿਲਾਂ,

ਗਹਿਣਾ ਉਸਦਾ ਪਿਛੋਂ ਬਨਾਈ ਦਾ ਏ।