ਪੰਨਾ:ਨਿਰਾਲੇ ਦਰਸ਼ਨ.pdf/32

ਇਹ ਸਫ਼ਾ ਪ੍ਰਮਾਣਿਤ ਹੈ

(੩੦)

ਤਿਵੇਂ ਦੇਯਾ ਕਰਕੇ ਜੀਵਦਾਨ ਬਖਸ਼ੋ।

ਸੁਣਿਐਂ 'ਸੁਖਾਂ ਦੀ ਮਨੀਂ' ਏਂ ਕੋਲ ਤੇਰੇ,
ਮੇਰੇ ਕਲਪਨਾ ਜਾਏ ਗਿਆਨ ਬਖਸ਼ੋ।
ਉਮਰ ਗੁਜ਼ਰ ਗਈ ਸਰਵਰ ਦਾ ਨੀਰ ਭਰਦੇ,
ਹੋਈ ਗੁੱਗੇ ਦੀ ਕਿਰਪਾ ਰੁਵਾਲ ਭੀ ਨਹੀਂਂ।
ਸੁਣਿਆਂ ਏਂ ਜਿਨਾਂ ਨੂੰ ਤੁਸਾਂ 'ਅਨੰਦ ਕੀਤਾ,

ਨੇੜੇ ਉਹਨਾਂ ਦੇ ਆਂਵਦਾ ਕਾਲ ਭੀ ਨਹੀਂ।

ਮਹਾਰਾਜ

ਕੇਹਾ ਹੱਸਕੇ ਸਿਰੀ ਦਾਤਾਰ ਅਗੋਂ,

ਔਖੀ ਬੜੀ ਏ ਸਿਖੀ ਦੀ ਕਾਰ ਸਿਖਾ।
ਚਟਨਾਂ ਸਿਲ ਅਲੂਣੀ ਨੂੰ ਉਮਰ ਸਾਰੀ,
ਬੈਹਿਣਾਂ ਖੰਡੇ ਤੇ ਚੌਂਕੜੀ ਮਾਰ ਸਿਖਾ।
ਨੇਕੀ, ਨਿਮਰਤਾ, ਪਰਉਪਕਾਰ, ਸੇਵਾ,
ਕਰਨਾ ਦੁਖੀਆਂ ਦੇ ਨਾਲ ਪਿਆਰ ਸਿਖਾ।
'ਨਚਨਾ ਟਪਨਾ ਮਨਦੇ ਚਾਉ' ਅੰਦਰ,
ਏਸ ਪੰਡ ਦਾ ਭਾਰਾ ਈ ਭਾਰ ਸਿਖਾ।
ਤੇਰੀ ਕੁਲ ਬਰਾਦਰੀ ਰੁਸ ਜਾਸੀ,
ਬਾਗ਼ੀ ਹੋਊ ਗਾ ਤੇਰਾ ਪਰਵਾਰ ਸਿਖਾ।
ਸਾਕ ਅੰਗ ਕਰਸਨ ਬਾਈਕਾਟ ਤੇਰਾ,

ਸੁਨੀ ਜਿਦੋਂ ਉਹਨਾਂ ਤੇਰੀ ਕਾਰ ਸਿਖਾ।