ਪੰਨਾ:ਨਿਰਾਲੇ ਦਰਸ਼ਨ.pdf/30

ਇਹ ਸਫ਼ਾ ਪ੍ਰਮਾਣਿਤ ਹੈ

(੨੮)

ਗੁਰੂ ਨਾਨਕ ਦੇ ਨਾਲ ਤੂੰ ਏਹ ਕੀਤੇ ਕਾਰੇ।
ਨਰਕ ਅਠਾਤਾਂ ਦੇਨ ਨਾਂ ਢੋਈ ਹਤਿਆਰੇ।
ਜੇਕਰ ਚਾਹੁੰਦਾ ਭਲਾ ਤੂੰ, ਉਠ ਪਾ ਕੇਹ ਚਾਲੇ।
ਜਿਸਦਾ ਜ਼ੇਵਰ ਠੱਗਿਆ ਗਿਆ, ਕਰ ਉਸ ਹਵਾਲੇ।
ਹਰ ਹਰ ਕਰਦਾ ਉਠਿਆ ਹੱਥ ਕੰਨੀ ਲਾਏ।
ਘਰ ਮੂਲੇ ਦੇ ਆਨ ਕੇ, ਪਗ ਸੀਸ ਨੁਵਾਏ।
ਡਬਾ ਗੈਹਨੇ ਵਾਲੜਾ, ਕਢ ਹਥ ਪਕੜਾਵੇ।
ਔਗੁਣ ਬਖਸ਼ੋ ਸੰਤ ਜੀ, ਰੋ ਹਾਲ ਸੁਣਾਵੇ।
ਧੀਰਜ ਦਿਤੀ ਸਿਖ ਨੇ, ਇੰਜ ਆਖ ਸੁਨਾਇਆ।
ਦਰਗਾਹੇ ਪਰਵਾਨ ਹੈ, ਤੇਰਾ ਪਛਤਾਇਆ।
ਚੋਰੀ ਮਾੜੀ ਵੀਰਨਾ, ਸਭ ਜਨਮ ਗੁਵਾਵੇ।
ਬੂਟਾ ਲਾਕੇ ਜ਼ੈਹਿਰ ਦਾ, ਸੇ ਕੇਹੜਾ ਖਾਵੇ।
ਸਿਖੀ ਬਖਸ਼ੇ ਆਪ ਨੂੰ, ਨਾਨਕ ਨਰੰਕਾਰੀ।
ਤਰਨ ਕੁਲਾਂ ਕੁਲ ਤੇਰੀਆਂ, ਬਣ ਪਰਉਪਕਾਰੀ।
ਹੀਰਾ ਜਨਮ ਮਨੁਖ ਦਾ, ਅਨਮੁਲੜਾ ਭਉ।
ਕੌਡੀ ਲਈ 'ਅਨੰਦ' ਨਾਂ, ਵਿਚ ਖ਼ਾਕ ਮਲਾਉ।