ਪੰਨਾ:ਨਿਰਾਲੇ ਦਰਸ਼ਨ.pdf/29

ਇਹ ਸਫ਼ਾ ਪ੍ਰਮਾਣਿਤ ਹੈ

ਪਰਸੰਗ ਭਾਈ ਮੰਝ ਜੀ

ਜਟ ਕੌਮ ਤੇ ਖੇਤੀ ਦੀ ਕਾਰ ਕਰਦਾ,

'ਸਖੀ ਸਰਵਰ' ਦਾ ਸੇਵਾਦਾਰ ਸੀ ਏ।
ਸਾਲੋ ਸਾਲ ਨਗਾਹੇ ਨੂੰ ਜਾਂਵਦਾ ਸੀ,
ਨਾਲ ਸੰਗ ਖੜਦਾ ਢੋਲ ਮਾਰ ਸੀ ਏ।
ਘਰ ਵਿਚ ਥੜਾ ਬਨਾਇਆ ਸੀ ਸਖੀ ਜੀਦਾ,
ਭਰਦਾ ਚੌਂਕੀਆਂ ਨਾਲ ਪਿਆਰ ਸੀ ਏ।
ਰਿਹਾ ਕਲਪਦਾ ਕਿਤੋਂ ਨਾਂ ਸ਼ਾਂਤ ਆਈ,
ਬਾਂਗਾਂ ਦੇ ਦੇ ਹੋਇਆ ਲਾਚਾਰ ਸੀ ਏ।
'ਸ਼ਾਂਤ ਪੁੰਜ' ਗੁਰੂ ਅਰਜਨ ਦੇ ਦਰਸ਼ਨਾਂ ਨੂੰ,
ਆਇਆ ਭੁਲਕੇ ਕਿਤੇ ਇਕ ਵਾਰ ਸੀ ਏ।
ਪਾਣੀ ਅਗ ਤੇ ਪਿਆ 'ਅਨੰਦ' ਜੀਕੁਨ,

ਹੋਇਆਂ ਇਸਤਰਾਂ ਠੰਡੜਾ ਠਾਰ ਸੀ ਏ।

ਬੇਨਤੀ

ਜਾਨੀ ਜਾਨ ਜੀਉ ਜੀਂਂਵੇ ਜਾਨ ਦਿਉ,

ਮੇਰੀ ਜਾਨ ਹਾਜਰ ਦਾਸ ਜਾਨ ਬਖ਼ਸ਼ੋ।
ਚਾਰੇ ਕੁੰਟ ਮਲਾਹਾ ਜਿਉਂ ਤਾਰ ਦਿਤੇ,
ਇਸ ਪੱਥਰ ਨੂੰ ਭੀ ਤਿਵੇਂ ਮਾਨ ਬਖਸ਼ੋ।

ਕੋਹੜ ਦੂਰ ਕਰਦੇ ਜੀਕੁਨ ਕੋਹੜਿਆਂ ਦੇ,