ਪੰਨਾ:ਨਿਰਾਲੇ ਦਰਸ਼ਨ.pdf/27

ਇਹ ਸਫ਼ਾ ਪ੍ਰਮਾਣਿਤ ਹੈ

(੨੭)

ਗੈਹਣੇ ਵਾਲਾ ਡੱਬਾ ਬਗਲੋਂ, ਡਿਗ ਪਿਆ ਤਦ ਥਲੇ।
ਮੂਲਾ ਪਕੜ ਫੜਾਵੇ ਉਸ ਨੂੰ, ਲਓ ਜੀ ਬੰਨ ਲਓ ਪਲੇ।

ਲੈ ਕੇ ਡੱਬਾ ਚੋਰ ਤੁਰ ਪਿਆ, ਰਸਤਾ ਪੁਛ ਪੁਛਾ ਕੇ।
ਕੀਤਾ ਸ਼ੁਕਰ ਲਿਆ ਸਾਹ ਸੁਖਦਾ, ਘਰ ਅਪਣੇ ਉਸ ਜਾਕੇ।

ਚੜ੍ਹਿਆ ਦਿਨ ਜਦ ਮੰਜੇ ਉਤੋਂ, ਉਠੀ ਸਿਖ ਦੀ ਨਾਰੀ।
ਮੂਲੇ ਤਾਈਂ ਆਖਣ ਲੱਗੀ, ਵੇਖ ਖੁਲ੍ਹੀ ਅਲਮਾਰੀ।

ਸਿਖ ਨਹੀਂ ਸੀ ਡਾਕੂ ਕੋਈ, ਰਾਤ ਰਿਹਾ ਜੋ ਆ ਕੇ।
ਗੈਹਣੇ ਵਾਲਾ ਡੱਬਾ ਮੇਰਾ, ਲੈ ਗਿਆ ਜੇ ਖਿਸਕਾਕੇ।

ਲਾਲ ਅੱਖਾਂ ਕਰ ਤੀਵੀਂ ਤਾਈਂ, ਮੂਲਾ ਪਾਵੇ ਝਾੜਾਂ।
'ਗੁਰੂ ਨਾਨਕ ਦੇ ਸਿਖਾਂ ਤਾਂਈ, ਏਦਾਂ ਆਖ ਨਾਂ ਮਾੜਾ।'

ਚੋਰ ਨਾਂ ਹੁੰਦੇ ਸਿਖ ਗੁਰੂ ਦੇ, ਉਹਨੇ ਪਰਉਪਕਾਰੀ।
ਜਿਸ ਰੱਸਨਾਂ ਤੋਂ ਖੋਟਾ ਬੋਲੇ, ਮੰਗ ਮਾਫੀ ਇਸ ਵਾਰੀ।

ਕਹਿੰਦੀ ਸਿਰ ਪੈਂਰਾਂ ਤੇ ਧਰਕੇ, ਬਖਸ਼ੋ ਔਗੁਨ ਮੇਰੇ।
'ਰਾਖੋ ਰਾਖਨ ਹਾਰ ਦਿਆਲ', ਨਾਨਕ ਘਰ ਕੇ ਚੇਰੇ।

ਚੋਰ ਨੇ ਜ਼ੇਵਰ ਲੈਕੇ ਔਨਾ

(ਪਉੜੀ ਦੋਹਰੀ)

ਚੋਰ ਜਦੋਂ ਘਰ ਪੁਜਿਆ, ਕਲ ਪੰਧ ਮੁਕਾਕੇ।
ਸੁਤਾ ਉਤੇ ਬਿਸਤਰੇ, ਅੰਨ ਪਾਨੀ ਪਾਕੇ।
ਪਿਤਰ ਉਸਦੇ, ਉਸਨੂੰ, ਆ ਕੁਲ ਦਬਾਵਨ।
ਕਾਲਾ ਮੂੰਹ ਕਰ ਉਸਦਾ, ਸਭ ਫਿਟਕਾਂ ਪਾਵਨ।