ਪੰਨਾ:ਨਿਰਾਲੇ ਦਰਸ਼ਨ.pdf/26

ਇਹ ਸਫ਼ਾ ਪ੍ਰਮਾਣਿਤ ਹੈ

(੨੬)

ਸਿਖ

ਹੱਥ ਜੋੜ ਦੋਵੇਂ, ਦੋਵੇਂ ਕਹਿਨ ਲਗੇ,
ਹੋਈ ਅਸਾਂ ਤੋਂ ਕੀਹ ਖਤਾ ਵੀਰਾ।
ਅਧੀ ਰਾਤ ਹਾਲੇ ਮੌਸਮ ਸਰਦੀਆਂ ਦਾ,
ਕੱਕਰ ਪਵੇ ਵੱਗਦੀ ਠੰਡੀ ਵਾ ਵੀਰਾ।
ਲੇਟੋ ਮੰਜੇ ਤੇ ਦਿਨ ਚੜ ਲੈਨ ਦਿਉ,
ਫੇਰ ਟੋਰਾਂ ਗੇ ਲੰਗਰ ਛਕਾ ਵੀਰਾ।
ਐਨੇ ਵਕਤ ਤਕਲੀਫ ਦੀ ਲੜ ਕੀਹਏ,
ਸਿਰ ਤੇ ਰਾਤ ਕਾਲੀ ਬਿਖੜਾ ਰਾਹ ਵੀਰਾ।
ਆਏ ਸੰਤ ਪਰਾਹੁਨੇ ਖੁਸ਼ੀ ਸਾਨੂੰ,
ਸਾਡੀ ਖੁਸ਼ੀ ਵਿਚ ਪਾਉ ਨਾਂ ਭੰਗ ਏਦਾਂ।
ਦੁਨੀਆਂ ਨਾਲ 'ਪਿਆਰ' ਦੇ ਜੀਂਵਦੀ ਏ,
ਮਨਾਂ ਕੋਰਿਆਂ ਨੂੰ ਚੜਦੇ ਰੰਗ ਏਦਾਂ।


ਚੋਰ

(ਦੁਵੱਯਾ)

ਵੇਲਾ ਥੋੜਾ ਪੰਦ ਦੁਰਾਡਾ, ਅਸਾਂ ਸ਼ਤਾਬੀ ਜਾਣਾ।
ਗੁਰੂ ਵਾਸਤੇ ਖੋਹਲੋ ਬੂਹਾ, ਨਹੀ ਪਰਸ਼ਾਦਾ ਖਾਣਾ।

ਸੁਨ ਕੇ ਤਰਲਾ ਗੁਰੂ ਨਾਨਕ ਦਾ, ਬੂਹਾ ਸਿਖ ਨੇ ਲਾਇਆ।
ਸਤ ਕਰਤਾਰ ਬੁਲਾਵਨ ਲਗੇ, ਹੱਥ ਵਿਚ ਹਥ ਫੜਾਇਆ।