ਪੰਨਾ:ਨਿਰਾਲੇ ਦਰਸ਼ਨ.pdf/25

ਇਹ ਸਫ਼ਾ ਪ੍ਰਮਾਣਿਤ ਹੈ

(੨੫)

ਘਰ ਮੂਲੇ ਦੇ ਰਾਤ ਨੂੰ ਆਇਆ ਜੀ।
ਦੋਹਾਂ ਜੀਆਂ ਨੇ ਬੜਾਂ ਪਰੇਮ ਕੀਤਾ,
ਭੋਜਨ ਰੀਝਾਂ ਦੇ ਨਾਲ ਛਕਾਇਆ ਜੀ।
ਕਰਨੀ ਟਹਿਲ ਘਰ ਆਏ ਅਭਿਆਗਤਾਂ ਦੀ,
ਹੈ ਗਰਿਸਥੀਆਂ ਦਾ ਪਰਮ ਧਰਮ ਵੀਰੋਂ।
ਭਰ ਭਰ ਮੁਠੀਆਂ ਮੂਲੇ ਨੇ ਲਾਹੀ ਥਾਕਮ,
ਫੇਰ ਕਰ ਦਿਤਾ ਬਿਸਤਰਾ ਨਰਮ ਵੀਰੋਂ।

ਚੋਰ ਦੀ ਕਰਤੂਤ


ਕਰਦੇ ਪਾਠ ਪੂਜਾ ਸੌਂਗਏ ਜਦੋਂ ਸਾਰੇ,
ਚਿਤ ਚੋਰ ਦਾ ਅੰਦਰੋਂ ਡੋਲਿਆ ਏ।
ਚੁਪਕੇ ਉਠਕੇ ਬਿਲੀ ਦੇ ਵਾਂਗ ਫਿਰ ਫਿਰ,
ਸਾਰਾ ਘਰ ਗੁਰ ਸਿਖ ਦਾ ਫੋਲਿਆ ਏ।
ਡਬਾ ਗਹਿਨਿਆਂ ਦਾ ਉਹਦੇ ਹੱਥ ਆਇਆ,
ਉਹਨੂੰ ਬਗ਼ਲ ਦੇ ਵਿਚ ਲੁਕੋਲਿਆ ਏ।
ਵਜਾ ਕੁਦਰਤੀ ਕੁਫਲ ਨਾਂ ਤਾਕ ਖੁਲਾ,
ਉੜਕ ਚੋਰ ਮੂਲੇ ਤਾਂਂਈ ਬੋਲਿਆ ਏ।
ਦੂਰ ਪੰਧ ਜਾਣਾਂ ਸਾਨੂੰ ਦੇਰ ਹੁੰਦੀ,
ਬੂਹਾ ਰਬਦੇ ਵਾਸਤੇ ਲਾਹ ਦੇਨਾ।
ਰਾਹੋਂ ਖੁੰਝ ਨਾਂ ਜਾਂ ਅਨਭੋਲ ਹਾਂ ਮੈਂ,
ਮੈਨੂੰ ਰਾਸਤਾ ਜ਼ਰਾ ਬਤਾ ਦੇਣਾ।