ਪੰਨਾ:ਨਿਰਾਲੇ ਦਰਸ਼ਨ.pdf/24

ਇਹ ਸਫ਼ਾ ਪ੍ਰਮਾਣਿਤ ਹੈ

(੨੪)

ਔਗੁਨ ਵੇਖਕੇ ਸਦਾ ਅਨਡਿਠ ਕਰਨਾ,
ਦੁਖੀਆਂ ਮਾੜਿਆਂ ਨਾਲ ਪਿਆਰ ਕਰਨਾ।

ਘਰ ਨੂੰ ਆ ਜਾਣਾ

ਗੁਰਾਂ ਮੇਹਰ ਕੀਤੀ ਹੋ ਨਿਹਾਲ ਗਏ,
ਧੰਨਵਾਦ ਕਰਕੇ ਜਸ ਗਾਂਵਦੇ ਨੇ।
ਏਦਾਂ ਸਿਖੀ ਤੇ ਦਯਾ ਦੀ ਦਾਤ ਲੈਕੇ,
ਪਤੀ ਪਤਨੀ ਘਰਾਂ ਨੂੰ ਆਂਵਦੇ ਨੇ।
ਕਾਰੋ ਬਾਰ ਹੋਯਾ ਚੜਦੀ ਕਲਾ ਅੰਦਰ,
ਕਲਾਂ ਸੁਤੀਆਂ ਗੁਰੂ ਜਗਾਵਦੇ ਨੇ।
ਸਚ ਬੋਲਦੇ ਤੋਲਦੇ ਸਦਾ ਪੂਰਾ,
ਲੰਗਰ ਕਡ ਦਸਵੰਧ ਚਲਾਂਵਦੇ ਨੇ।
ਗੁਰੂ ਸਿਖ ਅਭਿਆਗਤ ਜੇ ਕੋਈ ਆਵੇ,
ਗੁਰੂ ਰੂਪ ਕਹ ਉਸਨੂੰ ਜਾਨਦੇ ਨੇ।
ਹਟ ਗਏ ਰੋਗ ਸਾਰੇ ਉਜਲ ਮਨ ਹੋਇਆ,
ਹਰ ਇਕ ਨੂੰ ਬਰੱਹਮ ਪਛਾਨਦੇ ਨੇ

ਪਰਖ

ਭਜਨ, ਸਚ ਵਿਚ ਮੂਲੇ ਨੂੰ ਮਗ਼ਨ ਹੋਇਆਂ
ਏਦਾਂ ਸਮਾਂ ਜਾਂ ਕੁਝ ਵਿਹਾਇਆ ਜੀ।
ਉਜਲ ਮਨ ਹੋਇਆ ਤੇ ਕਪਾਟ ਖੁਲੇ,
ਪਰਖ ਵਿਚ ਦਾਤਾਰ ਨੇ ਪਾਇਆ ਜੀ।
ਇਕ ਚੋਰ ਗੁਰ ਸਿਖ ਦਾ ਸਾਂਗ ਬਨਕੇ,