ਪੰਨਾ:ਨਿਰਾਲੇ ਦਰਸ਼ਨ.pdf/23

ਇਹ ਸਫ਼ਾ ਪ੍ਰਮਾਣਿਤ ਹੈ

(੨੩)

ਨਾਨਕ ਗੁਰੂ ਜੀ ਦੀ ਚਰਨ ਆਨ ਲਗੇ,
ਅਦਬ ਨਾਲ ਕਰਦੇ ਨਿਮਸ਼ਕਾਰ ਦੋਵੇਂ।
ਗਲੇ ਪਾ ਪਲੂ ਘਾ ਮੁਖ ਲੈ ਕੇ,
ਭੁਬਾਂ ਮਾਰ ਰੋਂਦੇ ਜ਼ਾਰ ਜ਼ਾਰ ਦੋਵੇਂ।
ਗਲਾ ਰੁਕਿਆ ਮੂੰਹੋਂ ਨਾਂ ਵਾਜ ਨਿਕਲੇ।
ਮਿੰਨਤਾਂ ਕਰੀ ਜਾਂਦੇ ਬਾਰ ਬਾਰ ਦੋਵੇਂ।
ਜਾਨੀ ਜਾਨ ਜੀ ਦਿਲਾਂ ਦੀ ਜਾਨ ਦਿਓ,
ਦੈਯਾ ਕਰੋ ਅਸਾਡੜੇ ਹਾਲ ਉਤੇ।
ਛਾਪਾ ਮਾਰਕੇ ਸਾਨੂੰ ਤਬਾਹ ਕੀਤਾ,
ਜੂਏ ਡਾਕੂ ਨੇ ਅਸਾਂ ਦੇ ਮਾਲ ਉਤੇ।

ਗੁਰੂ ਜੀ

ਕਿਰਪਾ ਤੇਰੇ ਤੇ ਫਿਰ ਭਗਵਾਨ ਦੀ ਏ,
ਤੇਰਾ ਘਟੇਗਾ ਕਦੇ ਨਾਂ 'ਮੂਲ' ਮੂਲੇ।
ਜਪਨਾ ਨਾਮ, ਇਸ਼ਨਾਨ ਕਰ ਦਾਨ ਕਰਨਾ,
ਧਾਰਨ ਕਰੋ ਏਹ ਸਦਾ ਅਸੂਲ ਮੂਲੇ।
ਮੁਦਾ ਹੋਏ ਮੁਰੀਦ ਗੁਰ ਗੋਦ ਮਾਣੇਂ,
ਚਲੇ ਸਦਾ ਜੇ ਹੁਕਮ ਅਨਕੂਲ ਮੂਲੇ।
ਰੋਗ ਜੂਏ ਦਾ ਕਦੇ ਨੀ ਤੰਗ ਕਰਸੀ,
ਸਾਡੀ ਆਗਿਆ ਕਰੋ ਕਬੂਲ ਮੂਲੇ।
ਤਨ, ਮਨ ਧਨ, ਤਿੰਨੇ ਚੀਜਾਂ ਗੁਰੂ ਦੀਆਂ,
ਸਦਾ ਸੇਵਾ ਤੇ ਪਰਉਪਕਾਰ ਕਰਨਾ।