ਪੰਨਾ:ਨਿਰਾਲੇ ਦਰਸ਼ਨ.pdf/22

ਇਹ ਸਫ਼ਾ ਪ੍ਰਮਾਣਿਤ ਹੈ

(੨੨)

ਉਹਨੂੰ ਪੂਜਦਾ ਸਭ ਸੰਸਾਰ ਬੀਬੀ।
ਉਹਦਾ ਰਿਧੀਆਂ ਸਿਧੀਆਂ ਭਰਨ ਪਾਨੀ,
ਚਰਨ ਲਛਮੀ ਉਸ ਦੇ ਝੱਸਦੀ ਏ।
ਡਿਗੇ ਉਸ ਦੀ ਚਰਨੀ 'ਅਨੰਦ' ਜੇਹੜਾ
ਮੇਹਰ ਮੀਂਂਹ ਬਣ ਉਸ ਤੇ ਵੱਸਦੀ ਏ।

ਤੀਵੀ

ਮੂਲ ਰਾਜ ਜਾਂ ਰਾਤ ਨੂੰ ਘਰ ਆਇਆ,
ਚਰਨ ਪੂਜਦੀ ਨਾਲ ਪਿਆਰ ਉਹਦੇ।
ਕਹਿੰਦੀ ਕਰ ਸਿਫਤਾਂ ਨਾਨਕ ਗੁਰੂ ਦੀਆਂ,
ਭਾਗਾਂ ਵਾਲਿਆ ਚਲ ਦਰਬਾਰ ਉਹਦੇ।
ਉਥੇ ਸੁਤੀਆਂ ਕਿਸਮਤਾਂ ਜਾਗ ਦੀਆਂ,
ਵਰਤਨ ਸਦਾ ਅਖੁਟ ਭੰਡਾਰ ਉਹਦੇ।
ਰੂਪ ਧਾਰਕੇ ਆਪ ਨਰਾਇਨ ਆਇਆ,
ਲੜ ਲਗ ਗਿਆ ਕੁਲ ਸੰਸਾਰ ਉਹਦੇ।
ਸਜਨ ਠਗ ਤੇ ਭੂਮੀਏ ਦੈਂਤ, ਵਰਗੇ,
ਗਏ ਨੇ ਮੰਗ ਪਨਾਂਹ ਦਾਤਾਰ ਅਗੇ।
ਫਾਸੀ ਜਾਂਦੀ ਏ ਕਟ ਚੁਰਾਸੀਆਂ ਦੀ,
ਜੋ ਅਪੀਲ ਦੇ ਸਚੀ ਸਰਕਾਰ ਅਗੇ।

ਤਥਾ

ਪਤੀ ਪਤਨੀ ਇੰਜ ਸਲਾਹ ਕਰਕੇ,
ਚਲ ਪਏ ਵਲ ਪੁਰ ਕਰਤਾਰ ਦੋਵੇਂ।