ਪੰਨਾ:ਨਿਰਾਲੇ ਦਰਸ਼ਨ.pdf/21

ਇਹ ਸਫ਼ਾ ਪ੍ਰਮਾਣਿਤ ਹੈ

ਪਰਸੰਗ ਭਾਈ ਮੂਲਾ ਜੀ

ਮੂਲਾਂ ਖਤਰੀ ਇਕ ਲਾਹੌਰ ਵਸੇ,
ਹੈਸੀ ਬੜਾ ਭਾਰੀ ਮਾਲਦਾਰ ਭਾਈ।
ਪੀਵੇ ਭੰਗ, ਪੋਸਤ, ਤੇ ਹਫੀਮ ਖਾਵੇ,
ਪੀਵੇ ਨਾਲ ਸ਼ਰਾਬ ਮਦਾਰ ਭਾਈ।
ਪੈ ਗਈ ਚੰਦਰੀ ਜੂਏ ਦੀ ਚਾਟ ਉਸ ਨੂੰ,
ਖੇਡ ਧਨ ਸਾਰਾ ਦਿਤਾ ਹਾਰ ਭਾਈ।
ਮੁਕਾ ਧੰਨ ਤੇ ਦਿਤੇ ਜਿਤਾ ਸਾਰੇ,
ਛੇਕੜ ਤੀਵੀ ਦੇ ਗਹਿਣੇ ਉਤਾਰ ਭਾਈ।
ਸੁਨਿਆ ਤੀਵੀਂ ਨੇ ਤਾਂ ਏਸ ਗੰਮ ਅੰਦਰ,
ਬੂਹਾ ਮਾਰ ਅੰਦਰ ਬੈਹਕੇ ਰੋਨ ਲਗੀ।
ਐਨੀ ਰੋਈ ਕਿ ਜਿਗਰ ਦੀ ਰਤ ਸਾਰੀ,
ਪਾਨੀ ਬਨ ਅਖਾਂ ਵਿਚੋਂ ਚੋਨ ਲਗੀ।
ਦਿਤੀ ਧੀਰਜ ਅੰਤ ਗੁਵਾਂਢਨਾਂ ਨੇ,
ਨਾਂ ਕਰ ਇਸ ਤਰਾਂ ਹਾਲ ਪੁਕਾਰ ਬੀਬੀ।
ਤੇਰੇ ਪਤੀ ਨੂੰ ਚੰਦਰਾ ਰੋਗ਼ ਲਗਾ,
ਕਿਸਮਤ ਗਈ ਏ ਤੁਸਾਂ ਦੀ ਹਾਰ ਬੀਬੀ।
ਇਸ ਰੋਗ਼ ਦਾ ਵੈਦ ਕਰਤਾਰਪੁਰ ਹੈ,
ਡਿਗੋ ਉਸ ਦੇ ਜਾ ਦਰਬਾਰ ਬੀਬੀ।
ਨਦਰੀ ਨਦਰ ਨਿਹਾਲ ਕਰ ਦਏ ਨਾਨਕ,