ਪੰਨਾ:ਨਿਰਾਲੇ ਦਰਸ਼ਨ.pdf/20

ਇਹ ਸਫ਼ਾ ਪ੍ਰਮਾਣਿਤ ਹੈ

(੨੦)

ਤਲੀਆਂ ਵਿਚ ਲੈਕੇ ਇਉਂ ਮਰੋੜੀ ਦਾ ਨਹੀਂ।
ਨੇਕੀ ਕਰਨ ਦੀ ਪਹੁੰਚ ਨਾ ਹੋਏ ਜੇਕਰ,
ਬਣਿਆ ਆਲ੍ਹਨਾ ਕਿਸੇ ਦਾ ਤੋੜੀ ਦਾ ਨਹੀਂ।
ਫਿਰਾਊਨ, ਹਰਨਾਕਸ਼, ਨਮਰੂਦ ਵਰਗੇ,
ਤੀਰ ਅੰਬਰਾਂ ਉਤੇ ਚਲਾਨ ਵਾਲੇ।
ਜੋੜ ਹੱਬ ਖਾਲੀ ਤੁਰ ਗਏ ਜੰਗ ਉਤੋਂ,
ਲੰਕਾ ਸੋਨ ਦੀ ਸਾਰੀ ਬਨਾਣ ਵਾਲੇ।

ਬਾਬਰ ਨੇ ਦਰਸ਼ਨ ਕਰਨੇ

ਸੁਣ ਕੇ ਜਸ ਮਹਾਰਾਜ ਦਾ ਸਿਖ ਕੋਲੋਂ
ਉਸੇ ਵਕਤ ਹੋ ਪਿਆ ਤਿਆਰ ਬਾਬਰ।
ਅਗ ਸ਼ੈਹਰ ਚੋਂ ਤੁਰਤ ਬੁਝਵਾ ਦਿਤੀ,
ਸੁਟੀ ਭੰਨ ਅਪਣੀ ਤਲਵਾਰ ਬਾਬਰ।
ਗਲ ਵਿਚ ਖ਼ਫਨੀ ਫ਼ਕੀਰਾਂ ਦੇ ਵਾਂਗ ਪਾਕੇ,
ਆਇਆ ਪੁਰੀ ਕਰਤਾਰ ਪਧਾਰ ਬਾਬਰ।
ਪਾ ਕੇ ਗੁਰੂ ਦੀਦਾਰ 'ਅਨੰਦ' ਹੋਇਆ,
ਮਾਰੂ ਭਵਜਲੋਂ ਲੰਘਿਆ ਪਾਰ ਬਾਬਰ।
ਦਾਤੇ ਆਖਿਆ ਜਿਦੋਂ ਤਕ ਅੰਸ ਤੇਰੀ,
ਅਲਾ ਰਖੇਗਾ ਰਵੇਗਾ ਰਾਜ ਉਹਦਾ।
ਜਦੋਂ ਤੇਗ਼ ਉਠਾਵੇਗੀ ਮਾੜਿਆਂ ਤੇ,
ਖੁਸ ਜਾਏਗਾ ਤਖਤ ਤੇ ਤਾਜ ਉਹਦਾ।