ਪੰਨਾ:ਨਿਰਾਲੇ ਦਰਸ਼ਨ.pdf/19

ਇਹ ਸਫ਼ਾ ਪ੍ਰਮਾਣਿਤ ਹੈ

(੧੯)

ਸਰਧਾ ਨਾਲ ਮਨ ਫੁਲ ਬਨ ਜਾਏ ਜੇਕਰ,
ਖੁਸ਼ਬੂ ਵਾਂਗ ਉਹ ਅੰਦਰੇ ਰੱਸਦਾ ਏ।
ਸੂਰਜ ਵਾਂਗ ਸੰਸਾਰ ਤੇ ਫੈਲੀਆਂ ਨੇ,
ਸਿਫਤਾਂ ਗੁਰੂ ਨਾਨਕ ਸ਼ਕਤੀ ਵਾਨ ਦੀਆਂ।
ਤੁਰਕੇ ਸੀਸ ਪਰਨੇ ਉਹਦੀ ਪੌ ਚਰਨੀ,
ਨਾਂ ਪੜ ਪਟੀਆਂ ਨਫਸ ਸ਼ੈਤਾਨ ਦੀਆਂ।
ਚੜਦੀ ਕਲਾ ਸਰਬੱਤ ਦਾ ਭਲਾ ਮੰਗਨ,
ਉਸ ਗੁਰੂ ਨੇ ਈ, ਮੈਨੂੰ ਦੱਸਿਆ ਏ।
ਉਸੇ ਸਚ ਦੇ ਚੰਨ ਪਰਕਾਸ਼ ਕਰਕੇ,
ਕੀਤੀ ਦੂਰ ਅਗਿਆਨ ਦੀ ਮਸਿਆ ਏ।
ਬੁਰੇ ਨਾਲ ਭਲਿਆਈ ਹੀ ਕਰਨ ਖਾਤਰ,
ਫਿਰਦਾ ਕੁਲ ਜਹਾਨ ਤੇ ਨਸਿਆ ਏ।
ਨੌਂ ਖੰਡ ਪਿਰਥਮੀ ਤਾਰਕੇ ਬਰਕਤ ਸਿੰਘ,
ਅਜ ਕਲ ਕਰਤਾਰ ਪੁਰ ਵਸਿਆ ਏਹ।
ਉਹ ਨਹੀਂ ਰੀਝਦਾ ਭਾਗੋ ਦੇ ਹਲਵਿਆਂ ਤੇ,
ਲਾਲੋ ਕਿਰਤੀ ਦੇ ਨਾਲ ਪਿਆਰ ਉਹਦਾ।
ਗੁਰੂ ਹਿੰਦੂਆਂ ਦਾ, ਪੀਰ ਮੋਮਨਾਂ ਦਾ,
ਉਹ ਸੰਸਾਰ ਦਾ, ਸਭ ਸੰਸਾਰ ਉਹਦਾ।
ਮਾਫੀ ਹੁਨੇ ਗੁਨਾਹਾਂ ਦੀ ਮੰਗ ਚਲਕੇ,
ਏਦਾਂ ਖਲਕ ਦਾ ਖੂੰਨ ਨਚੋੜੀ ਦਾ ਨਹੀਂ।
'ਮਨ ਮੋਤੀ' ਮਜ਼ਲੂਮ ਦਾ ਇਸ ਜ਼ਾਲਮ,
ਮਾਰ ਮਾਰ ਕੇ ਪੱਥਰ ਤਰੋੜੀ ਦਾ ਨਹੀਂ।
ਅਧ-ਖਿੜ ਕਲੀਆਂ ਨੂੰ ਸਈਆਦ ਧੂਹਕੇ,