ਪੰਨਾ:ਨਿਰਾਲੇ ਦਰਸ਼ਨ.pdf/18

ਇਹ ਸਫ਼ਾ ਪ੍ਰਮਾਣਿਤ ਹੈ

(੧੮)

ਬਾਬਰ

 ਜਿਸਨੇ ਅਗ ਬਝੌਨ ਲਈ, ਘਲਿਆ ਹੈ ਤੈਨੂੰ।
ਪਤਾ ਟਿਕਾਣਾ ਉਸਦਾ, ਦਸ ਸਿਖਾ ਮੈਨੂੰ।
ਗ਼ੈਰਾਂ ਖ਼ਾਤਰ ਦਸਿਆ, ਦੁਖ ਸਹਿਣਾ ਤਾਰਾ।
ਮੈਂ ਭੀ ਢੂੰਡਾਂ ਚਿਰਾਂ ਤੋਂ, ਮਹਿਬੂਬ ਪਿਆਰਾ।
ਕੀਹ ਨਾਂ ਤੇਰੇ ਗੁਰੂ ਦਾ, ਕੀਹ ਉਸਦੀ ਕਰਨੀ।
ਜਿਸਨੇ ਦਸੀ ਅਗ ਦੀ, ਏਹ ਹਾਵੀ ਭਰਨੀ।
ਖੇਡ ਅਗ ਦੀ' ਖੇਡਦਾ, ਤੂੰ ਜ਼ਰਾ ਨਾ ਡਰਿਆ।
ਸਿਦਕ ਗੁਰੂ ਨੇ ਤੁਧ ਵਿਚ, ਲੋਹੜੇ ਦਾ ਭਰਿਆ।
ਆਇਆ ਮੇਰੇ ਕਹਿਰ ਦਾ, ਕੁਝ ਖੌਫ ਨਾਂ ਤੈਨੂੰ।
ਤੇਗਾਂ ਬਣੀਆਂ 'ਖੁੰਡੀਆਂ', ਸਿਰ ਬਨ ਗਏ ਖੇਨੂੰ।
ਜਿਸਨੇ ਤੈਨੂੰ ਬਖਸ਼ਿਆ, ਏਹ ਜਲਵਾ ਨੂਰੀ।
ਜਿਸਨੇ ਬਖਸ਼ੀ ਤੁਧਨੂੰ, ਐਹ ਮਾਲਾ ਭੂਰੀ।
ਜਿਸ ਦੀ ਬਰਕਤ ਨਾਲ ਤੂੰ, ਰੋਕੇ ਤਲਵਾਰਾਂ।
ਜਾਪਨ ਭਾਂਬੜ ਅਗ ਦੇ, ਤੈਨੂੰ ਗੁਲਜ਼ਾਰਾਂ।

ਭਾਈ ਤਾਰਾ ਜੀ

ਸੁਨੀ ਬਾਬਰਾ, ਜ਼ਾਬਰਾ ਗੁਰੂ ਮੇਰਾ,
ਕਰਤਾਰ ਪੁਰ ਦੇ ਅੰਦਰ ਵੱਸਦਾ ਏ।
ਰੋਂਦਾ ਜਾਂਵਦਾ ਉਹਦੀ ਦਰਗਾਹ ਵਿਚ ਜੋ,
ਘਰ ਨੂੰ ਆਂਵਦਾ ਹੱਸਦਾ ਹੱਸਦਾ ਏ।
ਸਚਾ ਵੈਦ ਦੇ ਕੇ ਚੁਟਕੀ ਚਰਨ ਧੂੜੀ।
ਰੋਗ ਜਨਮ ਜਨਮਾਂਤ ਦੇ ਖੱਸਦਾ ਏ।