ਪੰਨਾ:ਨਿਰਾਲੇ ਦਰਸ਼ਨ.pdf/17

ਇਹ ਸਫ਼ਾ ਪ੍ਰਮਾਣਿਤ ਹੈ

(੧੭)

ਲਾਹੌਰ ਪੁਜਨਾ

ਛਡ ਰੋਂਦੇ ਮਾਂ ਤੇ ਭੈਨ ਨੂੰ, ਕੰਨੀ ਖਿਸਕਾਕੇ।
ਪੌਂਹਚਾ ਭਜ ਲਾਹੌਰ ਵਿਚ, ਜਿੰਦ ਤਲੀ ਟਿਕਾਕੇ।
ਝੁੰਭ ਭਿਉਂਕੇ ਵੜ ਗਿਆ, ਅਗ ਅੰਦਰ ਜਾਕੇ।
ਬਚੇ, ਬੁਢੇ, ਦੇਵੀਆਂ, ਕਡਦਾ ਚ ਚਾ ਕੇ।
ਕਿਧਰੇ ਅਗ ਬੁਝਾਂਵਦਾ, ਉਹ ਪਾਨੀ ਪਾ ਕੇ।
ਕਰਦਾ ਪਰਉਪਕਾਰ ਇੰਜ, ਕੁਝ ਜੁਟ ਬਨਾਕੇ।
ਬਾਬਰ ਤਾਂਈ ਆਖਿਆ, ਨੌਕਰਾਂ ਨੇ ਜਾਕੇ।
ਅਗ ਬੁਝਾਵੇ ਸਿਖ ਇਕ, ਨਹੀਂ ਰੁਕਦਾ ਠਾਕੇ।
ਐਹਦੀਆਂ ਤਾਂਂਈ ਦੁਸ਼ਟ ਨੇ, ਇੰਜ ਕਿਹਾ ਸੁਨਾਕੇ।
ਪੇਸ਼ ਕਰੋ ਉਸ ਸਿਖ ਨੂੰ, ਹਥਕੜੀਆਂ ਲਾਕੇ।

ਸੁਵਾਲ ਜੁਵਾਬ

ਪਲਕੂ ਪਿਛੋਂ ਸਿਖ ਸੀ, ਬਨ ਕੈਦੀ ਅਇਆ।
ਅਖਾਂ ਬਲਨ ਮਸਾਲ ਵਾਂਗ, ਤਪ ਦੂਨ ਸੁਵਾਇਆ।
ਬਾਬਰ ਏਦਾਂ ਕੜਕ ਕੇ, ਵਿਚ ਰੋਹਬ ਸੁਨਾਇਆ।
ਪਈਆਂ ਧੁੰਮਾਂ ਮੇਰੀਆਂ, ਤੂੰ ਨਹੀਂ ਘਬਰਾਇਆ।
ਤੈਨੂੰ ਅਗ ਬਝੌਨ ਦੇ, ਕੰਮ ਕਿਸ ਨੇ ਲਾਇਆ।
ਸ਼ੇਰ ਦੇ ਮੂੰਹ ਵਿਚ ਜਾਨਹੀਲ,ਹਥ ਕਮਲਿਆ ਪਾਇਆ।
ਸੁਨ ਬਾਬ੍ਰ ਦੀ ਗਲ ਇੰਜ,ਸਿਖ ਰੋਹ ਵਿਚ ਆਇਆ।
ਜਿਸ ਤੈਨੂੰ ਅਗ ਲਾਨ ਲਈ,ਇਸ ਤਰਫ ਭਜਾਇਆ।
ਉਸੇ ਅਗ ਬੁਝਾਨ ਦੇ, ਕੰਮ ਮੈਨੂੰ ਲਾਇਆ।
ਮਜ਼ਲੂਮਾਂ ਨੂੰ ਮਾਰਦਾ, ਤੂੰ ਨਹੀਂ ਸ਼ਰਮਾਇਆ।