ਪੰਨਾ:ਨਿਰਾਲੇ ਦਰਸ਼ਨ.pdf/16

ਇਹ ਸਫ਼ਾ ਪ੍ਰਮਾਣਿਤ ਹੈ

(੧੬)

ਮੈਨੂੰ ਨਹੀਏਂ ਸੋਭਦਾ, ਘਰ ਬਹਿਨਾ ਸੁਖ ਨਾਲ।
ਤਦ ਪੂੰਝੇ ਅਥਰੂ ਭੈਣ ਦੇ, ਤਾਰੇ ਜੇਬੋਂ ਕਢ ਰੁਆਲ।
ਬੰਨ ਮੈਨੂੰ ਭੈਣੇ ਰਖੜੀ ਤੇਰਾ, ਰਾਖਾ ਹੋਏ ਅਕਾਲ।

ਭੈਨ ਨੇ ਤੁਰਨ ਲਗੇ ਕੰਨੀ ਫੜ ਲੈਨੀ

ਫੜ ਲਈ ਕੰਨੀ ਭੈਨ ਨੇ, ਫਿਰ ਤੁਰਦੀ ਵੇਰੀ।
ਮੈਂ ਵਾਗ ਫੜਾਈ ਵੀਰ ਨਾ, ਜਿੰਦ ਮੰਗਾਂ ਤੇਰੀ।
'ਬਾਬਰ ਵਾਣੀ ਫਿਰ ਗਈ', ਝੁਲ ਪਈ ਹਨੇਰੀ।
ਜੇਹੜਾ ਗਿਆ ਲਹੌਰ ਨੂੰ, ਕਰ ਰਤਾ ਦਲੇਰੀ।
ਭੌਂਕੇ ਘਰ ਵਲ ਉਸਨੇ, ਨਹੀਂ ਪਾਈ ਫੇਰੀ।
ਭੈਨ ਲਗਦੀ ਵੀਰਨਾਂ, ਵੀਰਾਂ ਨਾਲ ਚੰਗੇਰੀ।
ਤੇਰੇ ਬਾਜੋਂ ਪਿਰਥੀਮੀ, ਚੰਨ ਘੁਪ ਹੰਨੇਰੀ।
ਸੜ ਸੜ ਅਗ ਵਿਚ ਮਾੜੀਆਂ, ਹੋ ਰਹੀਆਂ ਢੇਰੀ।
ਤੇਰੇ ਪਾਨੀ ਝਟਿਆਂ, ਉਹਾ ਬਲੂ ਵਧੇਰੀ।
ਬੌਹੁ ਵੇ ਵੀਰਾ ਮੇਰਿਆ, ਜਿੰਦ ਫਿਕਰਾਂ ਘੇਰੀ।
ਜੁਗ ਜੁਗ ਜੀਂਂਵੇ ਤਾਰਿਆ, ਹੋਊ ਉਮਰ ਵਡੇਰੀ।

ਤਾਰਾ

ਤਦ ਤਾਰਾ ਕਹਿੰਦਾ, ਭੈਨ ਜੀ, ਕਾਹਨੂੰ ਕੁਰਲਾਉ।
ਵੇਲਾ ਸੇਵਾ ਵਾਲੜਾ, ਨਾਂ ਇੰਜ ਗੁਵਾਉ।
ਅਜ ਮੈਨੂੰ ਸੌਦਾ ਪੁਗਦਾ, ਕੁਝ ਸਸਤੇ ਭਾਉ।
ਮੈਂ ਸਚ ਵਿਹਾਜਨ ਚਲਿਆਂ, ਨਾ ਰੋਕਾਂ ਪਾਉ।