ਪੰਨਾ:ਨਿਰਾਲੇ ਦਰਸ਼ਨ.pdf/15

ਇਹ ਸਫ਼ਾ ਪ੍ਰਮਾਣਿਤ ਹੈ

(੧੫)

ਹੈ ਵੇਲਾ ਪਰ ਉਪਕਾਰ ਦਾ, ਨਹੀਂ ਰੋ ਕੇ ਰੈਹਣਾ।
ਮੈ ਠੁਠ ਵਖਾਂਂਵਾਂ ਚੰਨ ਨੂੰ, ਹਾਂ ਜਿਹਾ ਟਟੈਹਣਾਂ।
ਮੈਂ ਡਰ ਜਾਂਵਾਂ ਜੇ ਮੌਤ ਤੋਂ, ਦੁਖ ਸਮਝਿਆ ਸੈਹਣਾ।
ਤਾਂ ਰਾਜ ਰਿਖੀ ਗੁਰਸਿਖ ਨੂੰ, ਨਾਂ ਜੱਗ ਨੇ ਕੈਹਣਾ।

ਭੈਨ ਦੇ ਤਰਲੇ
(ਪੂਰਨ ਜਾਂ ਅਲਗੋਜ਼ੇ)

ਤਾਰਾ ਤੁਰਿਆ ਜਾਂ ਘਰੋਂ, ਫਿਰ ਦੇ ਦੁਹਾਂਂਈਆਂ ਭੈਣ।
ਲਗੀ ਅਗ ਲਾਹੌਰ ਨੂੰ, ਹੁੰਦੇ ਘਰ ਘਰ ਅੰਦਰ ਵੈਣ।
ਸੁਨ ਸੁਨ ਵੀਰਾ ਮੇਰਿਆ, ਮੈਨੂੰ ਡੋਬ ਕਾਲਜੇ ਪੈਣ।
ਹਲਕੀ ਹੋ ਕੇ ਦੇਸ਼ ਵਿਚ, ਫਿਰਦੀ ਹੋਣੀ ਡੈਣ।
ਤੈਨੂੰ ਲਗਨ ਉਮਰਾਂ ਮੇਰੀਆਂ,ਮੇਰੇ ਰੋਕ ਵਹਿਣ ਤੋਂ ਨੈਣ।
ਨਾ ਹੋ ਭੈਣਾਂ ਮੇਰੀਏ, ਰੋ ਰੋ ਇੰਜ ਸ਼ਦੈਣ।
ਸਿਰ ਮੇਰੇ ਤੇ ਸਤਗੁਰੂ, ਰਾਖੇ ਮੇਰੇ ਹੈਣ।

ਤੱਥਾ

ਭੈਣਾਂ ਵੇਲਾ ਪਰਉਪਕਾਰ ਦਾ,ਮਿਲਦਾ ਭਾਗਾਂ ਨਾਲ।
ਮੇਰੇ ਹਥੋਂ ਬਚ ਸਕੇ, ਜੇ ਕੋਈ ਦੁਖੀ ਕੰਗਾਲ।
ਜੇ ਮੈਂ ਸਕਾਂ ਦੇਸ਼ ਤੋਂ, ਕੁਝ ਵੀ ਬਿਪਤਾ ਟਾਲ।
ਮੇਰੇ ਹਥੋਂ ਰੁਕ ਸਕੇ, ਜੇਕਰ ਏਹ ਭੁਚਾਲ।
ਤਾਂ ਮੈਂ ਸਮਝਾਂ ਹੋ ਗਈ, ਭੈਣੇ ਮੇਰੀ ਸੁਫਲੀ ਘਾਲ।
ਜਦ ਕੇ, ਜ਼ਾਲਮ ਦੇਸ਼ਦਾ, ਲੁਟੀ ਜਾਂਦੇ ਮਾਲ।
ਜਦ ਕੇ, ਮਰਦੇ ਬੁਢੇ ਗਭਰੂ, ਵਿਲਕਨ ਭੈਣਾਂ ਬਾਲ।
ਜਦ ਕੇ, ਘਰੋ ਘਰ ਹੋ ਰਹੀ, ਭੈਣਾਂ ਹਾਲੋ ਹਾਲ।