ਪੰਨਾ:ਨਿਰਾਲੇ ਦਰਸ਼ਨ.pdf/14

ਇਹ ਸਫ਼ਾ ਪ੍ਰਮਾਣਿਤ ਹੈ

(੧੪)

'ਬਾਬਰ ਵਾਣੀ ਫਿਰ ਗਈ, ਮੈਂ ਸੁਨਿਆ ਚੰਨੀ।
ਕਰ ਨਾਂ ਜਾਂਵੀ, 'ਪੂਰਨਾ', ਮਾਂ 'ਇਛਰਾਂ ਅੰਨੀ।
ਪੁਤਾਂ ਬਾਝੋਂ ਵਾਜ ਨਾਂ, ਕੋਈ ਸੁਨਦਾ ਭੰਨੀ।
ਮਾਂ ਸੁਖ ਤਖਤ ਦੀ ਸੱਮਝਦੀ, ਖਾ ਜੂਠੀ ਖੰਨੀ
ਮੈਂ ਸੁਨਆ ਇਮਨਾਬਾਦ ਸਾੜ,ਕਰ ਦਿਤਾ ਮੜੀਆਂ।
ਹਨ ਪਰਜਾ ਉਤੇ ਸਖਤੀਆਂ,ਉਸ ਕੀਤੀਆਂ ਬੜੀਆਂ।
ਉਸ ਵਿਆਹੀਆਂ ਅਤੇ ਕੁਵਾਰੀਆਂ,ਲਖ ਬਾਂਦਾ ਫੜੀਆਂ।
ਉਸ ਕਾਬਲ ਦੇ ਵਲ ਤੋਰੀਆਂ, ਲਾਕੇਹਥ ਕੜੀਆਂ।
ਹਨ ਹਿੰਦੂਆਂ ਦੀਆਂ ਕਿਸਮਤਾਂ, ਬਚਿਆ ਅਜ ਸੜੀਆਂ।
ਲਾਂਭੇ ਹੋ ਜਾ ਜਾਨ ਟਲ, ਅਜਲਾਂ ਦੀਆਂ ਘੜੀਆਂ।
ਜਾਹ ਨਾਂ ਅਜ ਲਾਹੌਰ ਨੂੰ, ਮੇਰੀ ਅੱਖ ਦੇ ਤਾਰੇ।
ਦੁੰਬੇ ਵਾਂਗੂੰ ਆਦਮੀ, ਕੋਹ ਬਾਬਰ ਮਾਰੇ।
ਲਾਈ ਅਗ ਲਾਹੌਰ ਨੂੰ, ਆਕੇ ਹਤਿਆਰੇ।
ਕੀਹ ਕਰ ਲੈਂ ਗਾ ਉਸ ਥਾਂ, ਤੂੰ ਬੇ-ਹਥਿਆਰੇ।
ਜਿਸ ਉਸ ਨੂੰ ਘਲਿਆ, ਉਹ ਆਪੇ ਮਾਰੇ।
ਮੜੀਆਂ ਉਤੇ ਪੈਰ ਰਖ, ਹਨ ਕਿਸ ਨੇ ਠਾਰੇ।

ਤਾਰਾ

ਤਾਰਾ ਕੈਹੰਦਾ ਅੰਮੀਏ, ਸੁਨ ਮੇਰਾ ਕੈਹਣਾ।
ਜੋ ਗੁਰ ਨਾਨਕ ਕੰਮ ਸੌਂਪਿਆ ਉਹ ਕਰਨਾ ਪੈਣਾ।
ਹੋਂਵਾ ਗਾ ਬੇਮੁਖ ਜੇਕਰਾਂ, ਨਹੀ ਭਾਰਾ ਲੈਹਣਾ।
ਜੇ ਸੜਦੇ ਭਠਿਆਂ ਵਿਚ ਮੈਂ, ਬਣ ਬਾਲਨ ਡੈਹਣਾ।
ਸੋਨਾ ਵਿਚ ਕੁਠਾਲੀਆਂ, ਢਲ ਬਨਦਾ ਗੈਹਣਾ।