ਪੰਨਾ:ਨਿਰਾਲੇ ਦਰਸ਼ਨ.pdf/13

ਇਹ ਸਫ਼ਾ ਪ੍ਰਮਾਣਿਤ ਹੈ

(੧੩)

ਉਹ ਸੁਵੱਲੜਾ ਵਣਜ ਤਕਾਈਂ ਸਿਖਾ।
ਸਾਹਵੇ ਅਖੀਆਂ ਦੇ ਜ਼ੁਲਮ ਕਰੇ ਜਾਲਮ,
ਮੇਰੇ ਸਿਖ 'ਨੇ ਉਹਨੂੰ ਪਿਆਰਨਾ ਨਹੀਂ।
'ਚੜਦੀ ਕਲਾ ਸਰਬੱਤ ਦਾ ਭਲਾ ਲੋੜੇ,
ਸਵਾ ਲੱਖ ਤੋਂ ਕੱਲੇ ਵੀ ਹਾਰਨਾ ਨਹੀਂ।

ਤਾਰੇ ਦੀ ਤਿਆਰੀ

ਘੁਘ ਪਿੰਡ ਅੰਦਰ ਸੁਨਿਆ ਭਾਈ ਤਾਰੇ,
ਹੋ ਤਿਆਰ ਪਿਆ ਤਤਕਾਲ ਭਾਈ।
ਲਗੀ ਕਹਿਰ ਦੀ ਅਗ ਲਾਹੌਰ ਅੰਦਰ,
ਖਾਧਾ ਸਿਖ ਦੇ ਲਹੂ ਉਬਾਲ ਭਾਈ।
ਮੋਹ ਤੋੜਿਆ ਮਾਂਉ ਤੇ ਭੈਨ ਮੰਦਾ,
ਸੁਨ ਕੇ ਦੁਖੀ ਹੋਇਆ ਵਾਲ ਵਾਲ ਭਾਈ।
ਲਗੀ ਜ਼ੁਲਮ ਦੀ ਅਗ ਨਾਂ ਬੁਝੇ ਜਦ ਤਕ,
ਬਹਿਨਾ ਨਹੀ ਅਰਾਮ ਦੇ ਨਾਲ ਭਾਈ।
ਮੈਂ ਬਚਾਣੇ ਨੇ ਦੁਖੀ ਮਜ਼ਲੂਮ ਰੋਂਦੇ,
ਘਰੋਂ ਤੁਰਦਿਆਂ ਸਿਖ ਅਰਦਾਸ ਕੀਤੀ।
ਸੁਨ 'ਅਨੰਦ' ਜੀ ਮਾਂਉ ਤੇ ਭੈਨ ੳਹਦੀ,
ਰੋ ਰੋ ਬੇਨਤੀ ਪੁੱਤ ਦੇ ਪਾਸ ਕੀਤੀ।

ਮਾਤਾ
(ਪਉੜੀ)

ਤੁਰਦੇ ਪੁਤ ਦੀ ਪਕੜ ਲਈ, ਮਾਤਾ ਨੇ ਕੰਨੀ।
ਹਾੜਾ ਰੱਬ ਦੇ ਵਾਸਤੇ, ਪੁਤ ਮੇਰਾ ਮੰਨੀ।