ਪੰਨਾ:ਨਿਰਾਲੇ ਦਰਸ਼ਨ.pdf/12

ਇਹ ਸਫ਼ਾ ਪ੍ਰਮਾਣਿਤ ਹੈ

੧੨

ਪਰਸੰਗ ਭਾਈ ਤਾਰਾ ਜੀ

ਜੰਜ ਪਾਪ ਦੀ ਕਾਬਲੋਂ ਚਾਹੜ ਬਾਬਰ,
ਪਾਇਆ ਹਿੰਦ ਵਿਚ ਆਨ ਤੁਫਾਨ ਭਾਈ।
ਸ਼ਰਮ, ਧਰਮ, ਜਹਾਨ ਤੋਂ ਛਪ ਗਏ,
ਰਾਂ ਥਾਂ ਹੋ ਗਿਆ ਕੂੜ ਪਰਧਾਨ ਭਾਈ।
'ਇਮਨਾ ਬਾਦ ਨੂੰ ਸਾੜ ਕੇ ਹੱਥ ਪਹਿਲੇ,
ਕਤਲਾਮ ਕੀਤੀ ਆ ਮਹਾਨ ਭਾਈ।
ਲਹੂ, ਮਿਝ, ਦੇ ਹੜ ਵਹਿਣ ਲਗੇ,
ਫੜੀਆਂ ਔਰਤਾਂ ਸੁੰਦਰ ਜੁਵਾਨ ਭਾਈ।
ਦੂਜੇ ਹੱਥ ਲਾਹੌਰ ਨੂੰ ਅਗ ਲਾਈ,
ਘਾਟ ਤੇਗ਼ ਦੇ ਖਲਕ ਲੰਘਾਨ ਲਗਾ।
ਦੇਸ਼ ਕਰ ਕਬਜ਼ੇ ਮਾਰ ਮਾਰ ਮਾਰਾਂਂ,
ਧੰਨ ਮਾਲ ਕਾਬਲ ਨੂੰ ਪੁਚਾਨ ਲਗਾ।
ਨਾਨਕ ਗੁਰੂ ਨੇ ਤਾਰੇ ਨੂੰ ਆਖਿਆ ਸੀ,
ਦੁਖ ਦੁਖੀ ਦਾ ਸਦਾ ਵੰਡਾਂਈ ਸਿਖਾ।
ਲਾਭ ਹੋਵੇ ਗਾ ਕਦੇ ਨਾ ਪੈਨ ਘਾਟੇ,
ਸਚੇ ਸੌਦਿਆਂ ਦੇ ਹਟ ਪਾਂਂਈ ਸਿਖਾ।
ਜਿਥੇ ਕਿਸੇ ਕੰਗਾਲ ਦਾ ਚੋਏ ਮੁੜਕਾ,
ਉਥੇ ਅਪਨਾ ਖੂਨ ਚੁਵਾਂਂਈ ਸਿਖਾ।
ਸੀਸ ਭੇਟ ਦਿਤੇ ਜੇਕਰ ਮਿਲੇ ਪਰੀਤਮ,