ਪੰਨਾ:ਨਿਰਾਲੇ ਦਰਸ਼ਨ.pdf/112

ਇਹ ਸਫ਼ਾ ਪ੍ਰਮਾਣਿਤ ਹੈ


ਕੁਜੇ ਵਿਚ ਸਮੁੰਦਰ

ਤੁਸੀਂ ਪੁਛੋਗੇ ਕਿ ਇਹ ਕੀ? ਕਦੇ ਕੁੱਜੇ ਵਿਚ ਸਮੁੰਦਰ ਵੀ ਬੰਦ ਹੋ ਸਕਦਾ ਹੈ? ਇਸ ਦੇ ਉਤਰ ਲਈ ਕਥਾ ਉਪਦੇਸ਼ ਸਾਗਰ ਮੰਗਾ ਕੇ ਵੇਖੋ, ਫੇਰ ਤੁਸੀ ਵੀ ਆਖੋਗੇ ਕਿ ਠੀਕ ਹੀ ਕੁੰਜੇ ਵਿਚ ਸਮੁੰਦਰ ਸਮਾ ਸਕਦਾ ਹੈ।

ਕਥਾ ਉਪਦੇਸ਼ ਸਾਗਰ

ਵਿਚ ਉਹ ੨ ਤੱਤ ਕਢ ਕੇ ਰਖੇ ਗਏ ਹਨ, ਜੋ ਬੜ ਬੜੇ ਗਿਆਨੀਆਂ ਲੇਕਚਰਾਰਾਂ ਵੇਦਾਂ ਪੁਰਾਨਾਂ ਪਾਸੋਂ ਵੀ ਪ੍ਰਾਪਤ ਹੋਣ ਮੁਸ਼ਕਲ ਹਨ। ਇਹੋ ਅਮੋਲਕ ਪੁਸਤਕ ਆਪਣੀ ਕਿਸਮ ਦਾ ਆਪ ਹੀ ਹੈ ਇਸ ਵਿਚ ਗੁਰਮਤ ਸਿਧਾਂਤ ਤੇ ਚਹੁੰ ਵੇਦਾਂ, ਛੇ ਸ਼ਾਸਤ੍ਰਾਂ, ਅਠਾਰਾਂ ਪੁਰਾਨਾਂ, ਅਠਸਠ ਤੀਰਥਾਂ, ਅਠਾਰਾਂ ਸਿਧੀਆਂ, ਈਸਾਈ ਲਈ ਕੇਸ, ਸਤਿਸੰਗ ਸ਼ੂਦਰ, ਖੱਟ ਕਰਮ, ਲਖਸ਼ਨ ਖੱਟ ਦਰਸ਼ਨ ਖੱਟ ਰੁਤਾਂ ਕਾਮ ਕ੍ਰੋਧ ਖਾਲਸਾ ਖਾਲਸੇ ਦੇ ਲਛਣ ਚਾਰ ਪਦਾਰਥ ਚਾਰ ਵਰਨ ਚਾਰ ਖਾਨੀਆਂ ਛੇ ਰਿਸ਼ੀ ਨਿਮਾਜ਼ਾਂ ਕਿਥੋਂ ਤੁਰਿਆਂ ਪੰਜ ਨਿਮਾਜ਼ਾਂ ਬਿਬੇਕ ਜਨਮ ਮੁਸਲਮਾਨਾਂ ਲਈ ਕੇ ਅਠਾਰਾਂ ਪੁਰਾਣ ਚੌਸਠ ਕਲਾਂ ਸਤ ਸਮੁਦਰ ਸਤ ਦੀਪਾ ਸਤਾਈ ਨਛਤ੍ਰ ਸਤਾਈ ਸਿਮਰਤੀਆਂ ਸੋਲਾਂ ਪ੍ਰਕਾਰ ਦੀ ਪੂਜਾ ਸੋਲਾਂ ਸ਼ਿੰਗਾਰ ਚੌਦਾਂ ਪ੍ਰਕਾਰ ਦੀ ਵਿਦਿਆ, ਚਾਰ ਆਸ਼ਰਮ ਚੌਵੀ ਅਵਤਾਰ ਛੇ ਰਾਗ ਤਿੰਨ ਤਾਪ ਦਸ ਇੰਦਰ ਦਸੇ ਦਿਸ਼ਾ ਨਉਂ ਨਾਥ ਨਉਂ ਖੰਡ ਨਉਂ ਗ੍ਰਹ ਨਉਂ ਦੁਆਰ ਬੈਰਾਗੀ ਵਾਹਿਗੁਰੂ ਪਦ ਦੇ ੧੭ ਅਰਥ ਆਦ ਗੁਰਪ੍ਰਮਾਣ ਦੇਕੇ ਪੂਰੇ ਵੇਰਵੇ ਨਾਲ ਦਸੇ ਗਏ ਹਨ ਮੁ:੬)
ਪਤਾ-ਭਾ: ਪ੍ਰਤਾਪ ਸਿੰਘ ਪ੍ਰੀਤਮ ਸਿੰਘ, ਪੁਸਤਕਾਂ ਵਾਲੇ, ਅੰਮਿਤਸਰ