ਪੰਨਾ:ਨਿਰਾਲੇ ਦਰਸ਼ਨ.pdf/11

ਇਹ ਸਫ਼ਾ ਪ੍ਰਮਾਣਿਤ ਹੈ

(੧੧)

ਜੇਹੜੇ ਕੰਮ ਲਈ ਘਲਿਆ ਰਬ ਸਾਨੂੰ,
ਹੋਕੇ ਠੀਕ ਜਹਾਨ ਤੇ ਰਹੇਗਾ ਉਹ।
ਜੇਹੜਾ ਕਿਸੇ ਖ਼ਾਤਰ ਅੰਗਿਆਰ ਬਾਲੇ,
ਬਲਦੇ ਭਠਿਆਂ ਦੇ ਅੰਦਰ ਡਹੇਗਾ ਉਹ।

ਮੂਲੇ ਨੇ ਪੈਰੀਂ ਪੈ ਜਾਣਾ

ਕੋਟ ਲੋਹੇ ਦਾ ਸੀ ਕੰਧ ਹੋ ਗਈ,ਮੂਲੇ ਨੇ ਅਜਮਾਇਆ।
ਚਰਨਾਂ ਉਤੇ ਡਿਗ ਪਿਆ, ਭੁਲਾਂ ਨੂੰ ਬਖਸ਼ਇਆ।
ਬਖਸ਼ਨਹਾਰ ਤੁਸੀਂ ਹੋ ਦਾਤਾ,ਔਗੁਨ ਨਹੀਂ ਵਿਚਾਰੋ।
ਭਵ ਸਾਗਰ ਦੇ ਵਿਚੋਂ ਫੜ ਕੇ, ਡੁਬਦੇ ਪੱਥਰ ਤਾਰੋ।
ਜੰਜ ਸਾਰੀ ਨੂੰ ਲੈ ਗਿਆ ਮੂਲਾ,ਸਤਗੁਰਾਂ ਸਨੇ ਰੀਝਾਕੇ।
ਨਾਲ ਗੁਰਾਂ ਦੇ ਪੁਤਰੀ ਤਾਂਈ, ਤੋਰ ਦਿਤਾ ਪਰਨਾਕੇ।
ਪੈਜ ਸਿਖਾਂ ਦੀ ਰਖੇ ਦਾਤਾ,ਜੁਗ ਜੁਗ ਭਗਤ ਉਪਾਕੇ।
ਬਰਕਤ ਸਿੰਘ ਅਕਿਰਤ ਘਣਾਂ ਨੂੰ, ਸੁਟ ਦੇਵੇ ਉਲਟਾਕੇ।
ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਖਾਰੀ।
ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਅਗਧਾਰੀ।