ਪੰਨਾ:ਨਿਰਾਲੇ ਦਰਸ਼ਨ.pdf/108

ਇਹ ਸਫ਼ਾ ਪ੍ਰਮਾਣਿਤ ਹੈ

(੧੦੪)

ਪਿਛਾਂਹ ਜੋੜਿਆਂ ਦੇ ਵਿਚ ਖੜਾ ਹੋਇਆ,
ਵੇਖਨ ਨਿਗ਼ਾਹ ਉਠਾਏ ਕੇ ਸਤਗੁਰੂ ਜੀ।
ਜੋਗਾ ਸਿੰਘ ਆ ਗੋਦ ਵਿਚ ਬੈਠ ਜਾ ਤੂੰ,
ਕਹਿੰਦੇ ਮੁਸਕਾਰਾਏ ਕੇ ਸਤਗੁਰੂ ਜੀ।
ਮੰਨ ਪਾਪਨਾ ਲਾਹਨਤਾਂ ਪਾ ਰਿਹਾ ਸੀ,
ਤੇਰਾ ਮੁਖ ਨਹੀਂ ਗੋਦ ਵਿਚ ਬਹਿਨ ਵਾਲਾ।
ਸਚੇ ਪਾਤਸ਼ਾਹ ਪੁੰਨਮ ਦੇ ਚੰਦਰਮਾਂ ਨੂੰ,
ਧਭਾ ਲਗ ਗਿਆ ਅਜ ਗਰਹਿਨ ਵਾਲਾ।

(ਤਥਾ)

ਅਗੇ ਵਾਂਗ ਨਾਂ ਰਿਹਾ ਉਮਾਹ ਦਿਲ ਵਿਚ,
ਅਗੇ ਵਾਂਗ ਨਾਂ ਕਦਮ ਉਠਾਯਾ ਗਿਆ।
ਏਦਾਂ ਹੁਕਮ ਸੁਨ ਚਰਨਾਂ ਤੇ ਹੋ ਢੇਰੀ,
ਭੁਬਾਂ ਮਾਰਕੇ ਸੀਸ ਨੁਵਾਯਾ ਗਿਆ।
ਪਾਸ ਬਹਿ ਗਿਆ ਗੁਰਾਂ ਦੇ ਚੌਂਕੜਾ ਲਾ,
ਔਗੁਨ ਅਪੁਨੇ ਤੇ ਪਛਤਾਯਾ ਗਿਆ।
ਤੁਸਾਂ ਭੇਜਿਆਂ ਪਿਤਾ ਜੀ ਚਲਾ ਗਿਆ,
ਆਇਆ ਪਰਤ ਤੁਸਾਡਾ ਬੁਲਾਯਾ ਗਿਆ।
ਗੁਰਾਂ ਆਖਿਆਂ ਵਿਖੜੇ ਹੈਨ ਪੈਂਡੇ,
ਕਈਆਂ ਦਿਨਾਂ ਦੇ ਨੇ ਨਾਲ ਪੰਧ ਬੱਚਾ।
ਦਸੋ ਕਿਸਤਰਾਂ ਸਫਰ ਬਤੀਤ ਹੋਇਆ,
ਮਾਤਾ ਪਿਤਾ ਤਾਂ ਹੈਨ 'ਅਨੰਦ' ਬੱਚਾ।
ਜਾਣੀ ਜੀਉ ਸਭੋ ਜਾਨ ਦਿਓ,
ਗੁਝਾ ਭੇਦ ਕੀਹ ਆਪ ਤੋਂ ਰਹਿ ਸਕਿਆ।