ਪੰਨਾ:ਨਿਰਾਲੇ ਦਰਸ਼ਨ.pdf/104

ਇਹ ਸਫ਼ਾ ਪ੍ਰਮਾਣਿਤ ਹੈ

(੧੦੦)

ਪਿਛੋਂ ਨਾਲ ਦੁਪੱਟੇ ਹੋਈਆਂ, ਜੋ ਲਾਂਵਾਂ ਸਨ ਬਾਂਕੀ।
ਹੋ ਹੈਰਾਨ ਗਈ ਸਭ ਖਲਕਤ,ਦੇਖ ਸਿਦਕਦੀ ਝਾਂਂਕੀ।
ਵਿਚ ਖਿਚ ਦੇ ਖਿਚਆ ਜੋਗਾ, ਉਡਦਾ ਵਾਂਗ ਹਨੇਰੀ।
ਆਨ ਖੁਦੀ ਨੇ ਬਰਕਤ ਸਿੰਘਾ,ਸੁਰਤੀ ਸਿਖ ਦੀ ਘੇਰੀ।

(ਤਥਾ)

ਫੇਰਕੇ ਹਥ ਮੁਛਾਂ ਤੇ ਕਹਿੰਦਾ, ਜੋਗਾ ਸਿੰਘਹਧ ਹੋਈ।
ਮੇਰੀ ਰਾਤੇ ਦੁਨੀਆਂ ਉਤੇ, ਸਿਖ ਨਾ ਜੰਮਿਆ ਕੋਈ।
ਲਾਂਵਾਂ ਲੈਂਦੇ ਛਡ ਸੁਪੱਤਨੀ, ਹੁਕਮ ਗੁਰੂ ਦਾ ਮੰਨੇ।
ਕੇਹੜਾ ਹੈ ਜੋ ਮੇਰੇ ਵਾਂਗਰ, ਹਦਾਂ ਬੰਨੇ ਭੰਨੇ।
ਮਾਤ ਪਿਤਾ ਨੂੰ ਛਡ ਕੇ ਆਯੂ, ਸੇਵਾ ਵਿਚ ਗੁਜ਼ਾਰੀ।
ਕੌਣ ਵਾਰਦਾ ਮੇਰੇ ਵਾਂਗੂੰ, ਜਾਣ ਗੁਰਾਂ ਤੋਂ ਸਾਰੀ।
ਐਵੇਂ ਤਾਂ ਨਹੀਂ ਸਤਗੁਰ ਮੈਨੂੰ, ਰਖਦੇ ਅਪਣੇ ਕੋਲੇ।
ਮੈਂ ਵੀ ਤਨ ਮਨ ਧਨ ਤਿੰਨੇ ਨੇ,ਕਲਗੀਧਰ ਤੋਂ ਘੋਲੇ।
ਨਾਲੇ ਏਦਾਂ ਕਹਿੰਦਾ ਜਾਵੇ, ਨਾਲੇ ਜਾਵੇ ਭੰਨਾ।
ਆਨ ਖੁਦੀ ਨੇ ਘਟਾ ਅੱਖੀਂ. ਪਾ ਪਾ ਕੀਤਾ ਅੰਨਾ।
ਡਿਗ ਪਿਆ ਸਿਖ ਪਉੜੀਓ ਮੇਰਾ,ਵੇਖਣ ਬਾਜਾਂ ਵਾਲੇ।
ਪੀਰ, ਪੈਗੰਬਰ, ਮੁਨੀ ਹਜ਼ਾਰਾਂ, ਏਸ ਖੁਦੀ ਨੇ ਗਾਲੇ।
ਭਵਸਾਗਰ ਵਿਚ ਡੁਬਨ ਲਗਾ,ਫੁਲੋਂ ਪੱਥਰ ਬਣਕੇ।
ਸੁਲੇਮਾਨ ਦੇ ਵਾਂਗ ਖੁਦੀ, ਸੁਟਿਆ ਤਖਤੋਂ ਧਣਕੇ।
ਵਿਚ ਹੁਸ਼ਿਆਰਪੁਰੇ ਦੇ ਪਹੁੰਚਾ,ਛਡ ਗਈ ਹੁਸ਼ਿਆਰੀ।
ਮੋਹਤ ਹੋ ਗਿਆ ਕੰਜਰੀ ਉਤੇ, ਉਡੀ ਬਰਕਤ ਸਾਰੀ।
ਹਉਮੈ ਵਾਲੇ ਬਦਲਾਂ ਚੜ ਚੜ, ਐਸਾ ਗੜਾ ਵਸਾਇਆ।
ਸ਼ਰਮ ਧਰਮ ਦੀ ਖੇਤੀ ਵਾਲਾ,ਹੋ ਗਿਆ ਖੂਬ ਸਫਾਇਆ।