ਪੰਨਾ:ਨਿਰਾਲੇ ਦਰਸ਼ਨ.pdf/103

ਇਹ ਸਫ਼ਾ ਪ੍ਰਮਾਣਿਤ ਹੈ

(੯੯)



ਪੈਰ ਪੁਟਨਾ ਅਗੇ ਮੁਹਾਲ ਹੋਇਆ,
ਬੜੀ ਮਨ ਦੇ ਨਾਲ ਵਿਚਾਰ ਕੀਤੀ।
ਥਲੇ ਮੋਢੇ ਤੋਂ ਚਾਦਰਾ ਰਖ ਦਿਤਾ,
ਹੋਰ ਲਾਂਵ ਲੈਣ ਤੋਂ ਇਨਕਾਰ ਕੀਤੀ।
ਮੇਰੇ ਪਰਖ ਦਸਮੇਸ਼ ਜੀ ਕਰਨ ਲਗੇ,
ਹਾਰ ਗਿਆ ਤੇ ਕੋਈ ਨਹੀਂ ਥਾਉਂ ਮੇਰਾ।
ਦੁਨੀਆਂ ਕਹੇਗੀ ਮਤਲਬੀ ਸਿਖ ਹੈ ਏਹ,
'ਜੋਗਾ' ਸਦਨਾ ਕਿਸੇ ਨਹੀਂ ਨਾਉਂ ਮੇਰਾ।

ਸਨਬੰਧੀਆਂ ਦਾ ਸਮਝੌਣਾ

ਹੱਥ ਜੋੜ ਸਨਬੰਧੀ ਸਾਰੇ, ਤਰਲੇ ਮਿੰਨਤਾਂ ਪਾਂਦੇ।
ਇਕ ਦੋ ਲਾਂਵਾ ਲੈਂਦੇ ਬੇਟਾ,ਲਗ ਨਹੀਂ ਮਾਂਹ ਜਾਂਦੇ।
ਰੰਗ ਅੰਦਰ ਭੰਗ ਪਾਕੇ ਏਦਾਂ, ਸਭ ਨੂੰ ਨਾ ਕਲਪਾਉ।
ਲਾਵਾਂ ਲੈਕੇ ਬੇਸ਼ਕ ਸਿਧੇ, ਦੋਏ ਅਨੰਦ ਪੁਰ ਜਾਉ।
ਦੂਰ ਅਨੰਦਪੁਰੀ ਹੈ ਏਥੋਂ, ਤੁਰਨਾ ਕਈ ਦਿਹਾੜੇ।
ਕੀ ਵਿਗੜੇ ਦੋਹ ਮਿੰਟਾਂ ਅੰਦਰ,ਮੁਕ ਜਾਵਣ ਕੰਮ ਸਾਰੇ।
ਕਹਿੰਦਾ ਜੋਗਾ ਸਿੰਘ ਭਰਾਵੋ, ਆਖੋ ਲੱਖਾਂ ਵਾਰੀ।
ਹੁਕਮ ਅਦੂਲਾਂ ਕਲਗੀਧਰ ਦਾ,ਮਨਮੁਖਤਾ ਹੈ ਭਾਰੀ।
ਸੰਗਲ ਵਜੇ ਪੈਰੀ ਮੇਰੀ, ਅਗੇ ਧਰ ਨਹੀਂ ਸਕਦਾ।
ਅੰਗ ਸੰਗ ਔਹ ਕਲਗੀ ਵਾਲਾ,ਸਿਦਕ ਮੇਰੇ ਨੂੰਤਕਦਾ।
ਅਖਾਂ ਤੋਂ ਝਟ ਗਾਇਬ ਹੋਇਆ.ਵਾਹਿਗੁਰੂ ਫਤੇ ਬੁਲਾਕੇ।
ਬੇਮੁਖ ਹੋਕੇ ਗੁਰ ਗੋਦੀ ਵਿਚ, ਬੈਠ ਨਾ ਸਕਦਾ ਜਾਕੇ।