ਪੰਨਾ:ਨਿਰਾਲੇ ਦਰਸ਼ਨ.pdf/102

ਇਹ ਸਫ਼ਾ ਪ੍ਰਮਾਣਿਤ ਹੈ

(੯੮)

ਉਠੇ ਜਦ ਤੀਜੀ ਲਾਂ ਲੈਣ ਨੂੰ. ਜੋਗਾ ਸਿੰਘ ਨੂੰ ਏਹ ਦੇਵੀ ਚਾ।
ਕਿਤੇ ਜਾਵੀਂ ਭੁਲ 'ਅਨੰਦ' ਨਾ, ਕੁਲ ਭੇਦ ਦਿਤੇ ਸਮਝਾ।
ਓ ਮੇਰਿਆ ਪਿਆਰਿਆ......।

ਏਵੇਂ ਹੀ ਹੋਣਾ

ਹੋਇਆ ਜੰਜ ਦਾ ਢੋ ਤੇ ਹੋਈ ਮਿਲਣੀ,

ਸੇਵਾ ਜੰਜ ਦੀ ਉਹਨਾਂ ਕਮਾਈ ਸੋਹਣੀ।
ਲੰਘੀ ਰਾਤ ਤੇ ਆਨ ਪਰਭਾਤ ਹੋਈ,
ਆਸਾ ਵਾਰ ਸੀ ਰਾਗੀਆਂ ਲਾਈ ਸੋਹਣੀ।
ਵਾਹਵਾ ਖੁਸ਼ੀ ਦੇ ਮੰਗਲਾਚਾਰ ਹੋਏ,
ਲਾਵਾਂ ਲੈਣ ਵਾਲੀ ਘੜੀ ਆਈ ਸੋਹਣੀ।
ਬੈਠਾ ਸਿਖ ਦਸਮੇਸ਼ ਦਾ ਹੁਕਮ ਲੈ ਕੇ,
ਤਾੜ ਸਮੇਂ ਦੀ ਉਹਨੇ ਰਖਾਈ ਸੋਹਣੀ।
ਇਕ ਦੋ ਤੋਂ ਬਾਦ ਜਾਂ ਲਾਂਵ ਤੀਜੀ,
ਪੜ੍ਹੀ ਗਈ ਤਾਂ ਹੋਇਆ ਤਿਆਰ ਉਠਕੇ।
ਰੰਗ ਵਿਚ 'ਅਨੰਦ' ਪਾ ਭੰਗ ਦਿਤੀ,
ਵਿਚੋਂ ਮਲਕੜੇ ਉਸ ਸਰਦਾਰ ਉਠਕੇ।

ਹੁਕਮ ਪੜ੍ਹਨਾ

ਪੜ੍ਹੀ ਖਲੇ ਖਲੋਤੇ ਨੇ ਖੋਹਲ ਚਿਠੀ,

ਵੇਖ ਮੋਹਰੀ ਸੋਹਣੀ ਨਿਮਸ਼ਕਾਰ ਕੀਤੀ।
ਜੇਹੜਾ ਕੰਮ ਕਰਦਾ ਵਿਚ ਛਡ ਤੁਰ ਪੌਹ,
ਇਉਂ ਸੀ ਆਗਿਆ ਸਚੇ ਦਾਤਾਰ ਕੀਤੀ।