ਪੰਨਾ:ਨਿਰਾਲੇ ਦਰਸ਼ਨ.pdf/100

ਇਹ ਸਫ਼ਾ ਪ੍ਰਮਾਣਿਤ ਹੈ



(੯੬)

(ਤਥਾ)

(ਦੋਹਿਰੇ)-(ਅਲਗੋਜ਼ੇ)

ਫਿਰ ਜੋਗੇ ਨੂੰ ਆਖਦੇ, ਹਸਕੇ ਦੀਨ ਦਿਆਲ।
ਨਾਂ ਧਰਿਆ ਕੀਹ ਮਾਪਿਆਂ, ਦਸ ਪਿਆਰੇ ਲਾਲ।
ਛੋਟੀ ਉਮਰੇ ਸੋਹਨਿਆਂ, ਕਰਕੇ ਕੰਮ ਕਮਾਲ।
ਸਾਡੇ ਮੰਨ ਵਿਚ'ਪੁੜ'ਗਿਉਂ,ਬਣਕੇ ਬਾਲ 'ਗੁਪਾਲ।
ਬਾਲਕ ਨੇ ਹੱਥ ਜੋੜਕੇ, ਕੀਤੀ ਇੰਜ ਕਲਾਮ।
ਮਾਤ ਪਿਤਾ ਨੇ ਪਿਤਾ ਜੀ, ਰਖਿਆ 'ਜੋਗਾ' ਨਾਮ।
ਲਾਡਾਂ ਅੰਦਰ ਪਾਲਿਆ, ਲੁਟਾਂ ਐਸ਼ ਅਰਾਮ।
ਆਏ ਪਸੌਰੋਂ ਚਲਕੇ, ਦਰਸ਼ਨ ਕਰਨ ਤਮਾਮ।
ਫਿਰ ਜੋਗੇ ਨੂੰ ਸਤਗੁਰੂ, ਕਹਿੰਦੇ ਨਾਲ ਹੁਲਾਸ।
ਮਾਪਿਆਂ 'ਜੋਗਾ' ਜੋਗਿਆ, ਜਾਂ ਹੈ ਸਾਡਾ ਦਾਸ।
ਹਥ ਬੰਨ ਜੋਗਾ ਆਖਦਾ, ਦੁਨੀਆਂ ਕੂੜੀ ਰਾਸ।
'ਦਾਸ' ਤੁਹਾਡਾ 'ਦਾਸ’ ਹੈ, ਰਖੋ ਚਰਨਾਂ ਪਾਸ।
ਫਿਰ ਜੋਗੇ ਨੂੰ ਆਖਦੇ, ਬਾਜਾਂ ਵਾਲੇ ਬੋਲ।
ਮੂੰਹ ਮੰਗੇ ਫਲ ਮਿਲਨਗੇ, ਰਹੁ ਹੁਨ ਸਾਡੇ ਕੋਲ।
ਦੁਨੀਆਂ ਦਾ ਮੋਹ ਟੁਟਿਆ, ਹੋ ਗਏ ਕੌਲ ਕਰਾਰ।
ਅੰਮਰਤ ਛਕਕੇ ਬੰਨ ਗਿਆ, ਜੋਗਾ ਸਿੰਘ ਸਰਦਾਰ।

ਜੋਗਾ ਸਿੰਘ ਦਾ ਵਿਆਹ

ਜੋਗਾ ਸਿੰਘ ਸੀ ਹੋ ਗਿਆ ਗੁਰਾਂ ਜੋਗਾ,
ਮਾਤਾ ਪਿਤਾ ਮੁੜ ਘਰਾਂ ਨੂੰ ਆਂਵਦੇ ਨੇ।