ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੯੩

ਤੁਹਾਨੂੰ ਕਿਸੇ ਜੁਗਿੰਦਰ ਬਾਰੇ ਨਹੀਂ ਲਿਖਿਆ। ਇਹ ਜ਼ਰੂਰ ਕਿਸੇ ਨਾ ਕਿਸੇ ਦੀ ਸ਼ਰਾਰਤ ਹੈ, ਚੰਨਾ। ਕੀ ਮੈਂ ਇਹੋ ਜਹੀ ਹੋ ਗਈ ਹਾਂ, ਜੋ ਤੁਹਾਡੇ ਕੋਲੋਂ ਆਪਨਾ ਭੇਤ ਲੁਕਾਵਾਂ? ਕੀ ਦਸਾਂ! ਪ੍ਰੇਮ ਜੀ, ਚਿਠੀ ਪੜ੍ਹਦੇ ਹੀ ਮਾਨੋ ਮੇਰੇ ਉਤੇ ਹਜ਼ਾਰਾਂ ਮਨਾਂ ਦਾ ਪਥਰ ਡਿਗ ਪਿਆ ਏ, ਤੇ ਉੱਨਾ ਚਿਰ ਡਿਗਾ ਈ ਰਹੇਗਾ ਜਿੱਨਾ ਚਿਰ ਤੁਹਾਡੀ ਦੁੂਸਰੀ ਚਿਠੀ ਵਿਚ ਇਹ ਲਿਖਿਆ ਨਹੀਂ ਔਦਾ ਕਿ ਮੈਂ ਗਲਤੀ ਨਾਲ ਇਹ ਸਭ ਕੁਝ ਲਿਖ ਗਿਆ ਹਾਂ। ਤੁਸੀਂ ਤਾਂ ਮੇਰੇ ਜੀਵਨ ਧਨ ਹੋ, ਚੰਨ! ਇਹੋ ਜਹੀਆਂ ਗੱਲਾਂ ਲਿਖ ਕੇ ਮੇਰਾ ਸੀਨਾ ਨਾ ਸਾੜੋ। ਮੈਂ ਤੇ ਅਗੇ ਈ ਜੁਦਾਈ ਤੋਂ ਵਿਛੋੜੇ ਵਿਚ ਸੜੀ ਪਈ ਹਾਂ, ਮੇਰੇ ਰਾਜਾ। ਕਿਉਂ ਮਾਰ ਰਹੇ ਹੋ ਇਸ ਮਰੀ ਹੋਈ ਲਾਸ਼ ਨੂੰ? ਲੱਖ ਯਤਨ ਕਰਨ ਤੇ ਵੀ ਮੈਨੂੰ ਸਮਝ ਨਹੀਂ ਔਂਦੀ ਕਿ ਤੁਸਾਂ ਨੂੰ ਇਹ ਸ਼ਕ ਪੈ ਕਿਵੇਂ ਗਿਆ?

ਹਾਂ, ਜੁਗਿੰਦਰ ਨਾਂ ਦਾ ਇਕ ਲੜਕਾ ਸਾਡੀ ਕਲਾਸ ਵਿਚ ਪੜ੍ਹਦਾ ਜ਼ਰੂਰ ਏ, ਜੋ ਇਕ ਨੰਬਰ ਦਾ ਬਦਮਾਸ਼ ਤੇ ਸ਼ਰਾਰਤੀ ਹੈ। ਹੋ ਸਕਦਾ ਹੈ ਇਹ ਉਸੇ ਦੀ ਕੋਈ ਸ਼ਰਾਰਤ ਹੋਵੇ। ਪਰ ਉਹ ਤੇ ਤੁਹਾਨੂੰ ਆਪਨਾ ਜਿਗਰੀ ਮਿਤਰ ਦਸਦਾ ਏ, ਫੇਰ ਭਲਾ ਇਹੋ ਜਹੀ ਹਰਕਤ ਉਹ ਕਿਵੇਂ ਕਰ ਸਕਦਾ ਏ? ਕੁਝ ਸਮਝ ਨਹੀਂ ਔਂਦੀ।

ਭਲਾ ਤੁਸੀਂ ਆਪ ਹੀ ਸੋਚੋ ਮੈਂ ਮਾਸਟਰ ਕਾਹਦੇ ਵਾਸਤੇ ਰਖਨਾ ਸੀ । ਕੀ ਮੈਂ ਅਗੇ ਹੁਸ਼ਿਆਰ ਨਹੀਂ ਹਾਂ? ਮੈਂ ਤੇ ਆਪ ਕਈ ਮਾਸਟਰਾਂ ਨੂੰ ਪੜ੍ਹਾ ਛਡਾਂ। ਮੇਰੇ ਪ੍ਰੀਤਮ, ਇਹ ਵਹਿਮ ਦਿਲ ਵਿਚੋਂ ਕਢ ਦੇਵੋ। ਇਹ ਕਦੀ ਖਿਆਲ ਵਿਚ ਵੀ ਨਾ ਲਿਆਵੋ ਕਿ ਤੁਹਾਡੀ ਮਾਲਾ ਕੋਈ ਐਸੀ ਵੈਸੀ ਗਲ ਕਰ