ਇਹ ਸਫ਼ਾ ਪ੍ਰਮਾਣਿਤ ਹੈ
ਨਿਰਮੋਹੀ

ਚੰਦ੍ਰਮਾਂ ਦੀਆਂ ਕਿਰਨਾਂ ਗੰਗਾ ਦੇ ਸਵੱਛ ਜਲ ਤੇ ਬੜੀ ਦੂਰ ਦਾ ਸਫਰ ਕਰਦੀਆਂ ਹੋਈਆਂ ਪੈ ਰਹੀਆਂ ਸਨ। ਉਸ ਵੇਲੇ ਦਾ ਨਜ਼ਾਰਾ ਇਕ ਉਹ ਨਜ਼ਾਰਾ ਸੀ, ਜਿਸ ਨੂੰ ਵੇਖ ਮੇਰੀ ਕਲਮ ਵੀ ਖੁਸ਼ੀ ਨਾਲ ਭੜਕ ਉਠੀ।

ਏਨੀ ਖੁਸ਼ੀ ਸੰਭਾਲਨੀ ਵੀ ਕਿਸੇ ਕਿਸੇ ਦਾ ਕੰਮ ਹੁੰਦਾ ਹੈ। ਕਿਉਂਕਿ ਮੇਰੀ ਕੱਲਮ ਬੜੀ ਦਲੇਰ ਸੀ, ਇਸ ਲਈ ਉਹ ਖੁਸ਼ੀ ਨੂੰ ਸੰਭਾਲਦੀ ਹੋਈ ਨਚਦੀ ਟਪਦੀ ਫਿਰ ਆਪਣੇ ਨੁਕਤੇ ਉਤੇ ਆ ਗਈ। ਅਰ ਲਗੀ ਉਸ ਸੁੰਦਰ ਨਜ਼ਾਰੇ ਦਾ ਵਰਣਨ ਕਰਨ।

ਚੰਦ੍ਰਮਾਂ ਦੀਆਂ ਕਿਰਨਾਂ ਵਿਚ ਇਸ ਵੇਲੇ ਇਕ ਅਜੀਬ ਨਜ਼ਾਰਾ ਸੀ। ਗੰਗਾ ਦਾ ਸੁੰਦਰ ਤੇ ਸਵੱਛ ਜਲ ਇਸ ਵੇਲੇ ਇਉਂ ਮਹਿਸੂਸ ਹੋ ਰਿਹਾ ਸੀ, ਜਿਸ ਤਰਾਂ ਕਿਸੇ ਨੇ ਚਾਂਦੀ ਦਾ ਫਰਸ਼ ਵਿਛਾ ਦਿਤਾ ਹੋਵੇ। ਅਤੇ ਇਸ ਦੇ ਥੋੜੀ ਹੀ ਦੂਰ ਪਰੇ ਪਹਾੜੀਆਂ ਵਿਚੋਂ ਛੋਟੇ ਛੋਟੇ ਚਸ਼ਮੇ ਨਿਕਲ ਕੇ ਕੁਦਰਤ ਦਾ ਨਜ਼ਾਰਾ ਦਰਸਾ ਰਹੇ ਸਨ। ਜੰਗਲ ਵਿਚ ਤਰਾਂ ਤਰਾਂ ਦੇ