ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੦

ਨਿਰਮੋਹੀ

ਬਝਦੀ ਦਿਖਾਈ ਦੇਂਦੀ ਹੈ ਜਾਂ ਨਹੀਂ?'

'ਆਸ? ਮੈਂ ਜਾਵਾਂ ਤੇ ਨਾ ਹੋਵੇ, ਇਹ ਹੋ ਸਕਦਾ ਹੈ। ਕਦੀ? ਮੈਂ ਤੇ ਅਜ ਉਹ ਕੰਮ ਕੀਤਾ ਏ ਜੋ ਤੁਸੀਂ ਅਡੀ ਚੋਟੀ ਦਾ ਜੋਰ ਲਾਕੇ ਵੀ ਪੂਰਾ ਨਹੀਂ ਸੀ ਕਰ ਸਕਦੇ।'

'ਪਰ ਉਹ ਕੇਹੜਾ ਇਹੋ ਜਿਹਾ ਕੰਮ ਹੈ ਜਿਸ ਲਈ ਇੱਨੀਆਂ ਫੜਾਂ ਮਾਰੀਆਂ ਜਾ ਰਹੀਆਂ ਹਨ?' ਜੁਗਿੰਦਰ ਨੇ ਉਤਾਵਲਾ ਹੁੰਦਿਆਂ ਹੋਇਆਂ ਕਿਹਾ।

'ਅਜੀ ਇਹ ਫੜਾਂ ਨਹੀਂ ਹਨ, ਜੁਗਿੰਦਰ ਸਾਹਿਬ! ਸਚ ਕਹਿੰਦੀ ਹਾਂ। ਸ਼ਾਇਦ ਤੁਹਾਨੂੰ ਪਤਾ ਹੋਵੇ, ਮਾਲਾ ਰਾਮ ਰਤਨ ਦੇ ਮੁੰਡੇ, ਪ੍ਰੇਮ, ਨੂੰ ਬਹੁਤ ਜਿਆਦਾ ਪ੍ਰੇਮ ਕਰਦੀ ਹੈ। ਅਜ ਉਸ ਨੂੰ ਆਪਣੇ ਮਾਮੇ ਕੋਲ ਦਿੱਲੀ ਗਿਆ ਕਾਫੀ ਅਰਸਾ ਹੋ ਗਿਆ ਏ। ਏਹਨਾਂ ਦੋਹਾਂ ਦੀ ਅੱਤੁਟ ਮੁਹੱਬਤ ਹੈ। ਜਿੱਨਾ ਚਿਰ ਤੁਸੀਂ ਪ੍ਰੇਮ ਨਾਲ ਕੋਈ ਸਾਂਝ ਨਹੀਂ ਪਾ ਲੈਂਦੇ, ਉੱਨਾ ਚਿਰ ਮਾਲਾ ਨੂੰ ਆਪਣੇ ਵਸ ਵਿਚ ਕਰਨਾ ਓਨਾ ਈ ਅਸੰਭਵ ਹੈ ਜਿੱਨਾ ਕਿ ਚਿੜੀਆਂ ਦਾ ਦੁਧ ਹਾਸਲ ਕਰਨਾ।

'ਉਹ! ਤੇ ਪ੍ਰੇਮ ਨਾਲ ਪਿਆਰ ਕਰਦੀ ਏ ਉਹ? ਬਸ ਫੇਰ ਤੇ ਮੇਰੇ ਖਬੇ ਹੱਥ ਦਾ ਕੰਮ ਏ ਉਸਨੂੰ ਵਸ ਕਰਨਾ। ਪ੍ਰੇਮ ਤੇ ਮੇਰੇ ਖਾਸ ਮਿਤਰਾਂ ਵਿਚੋਂ ਹੈ।' ਜੁਗਿੰਦਰ ਨੇ ਜਰਾ ਖੁਸ਼ ਹੁੰਦਾ ਹੋਇਆਂ ਕਿਹਾ।

'ਕੀ ਕਿਹਾ? ਤੁਹਾਡੇ ਖਾਸ ਮਿਤਰਾਂ ਵਿਚੋਂ ਹੈ? ਇਸ ਦਾ ਇਹ ਮਤਲਬ ਨਹੀਂ ਕਿ ਉਹ ਮਾਲਾ ਨੂੰ ਸੁਖੈਨ ਈ ਤੁਹਾਡੇ ਹਥ ਸੌਂਪ ਦੇਵੇਗਾ। ਇਹ ਕਦੀ ਨਹੀਂ ਹੋ ਸਕਦਾ।'

'ਮੇਰਾ ਇਹ ਭਾਵ ਨਹੀਂ ਹੈ, ਕਮਲਾ! ਕਦੀ ਸਿਧੀ