ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੪

ਨਿਰਮੋਹੀ

ਹਜ਼ਾਰ ਲਾਹਨਤਾਂ ਪਾਈਆਂ। ਆਖਰ ਹੈਨ ਵੀ ਤਾਂ ਲਾਹਨਤ ਦੇ ਹੀ ਲਾਇਕ। ਇਸਤਰੀਆਂ ਨੂੰ ਉਹਨਾਂ ਦੇ ਹੱਕ ਦੇਣੇ ਤਾਂ ਰਹੇ ਇਕ ਪਾਸੇ, ਉਹਨਾਂ ਨੂੰ ਆਰਾਮ ਦੀ ਜ਼ਿੰਦਗੀ ਵੀ ਜੀਊਨ ਨਹੀਂ ਦੇਂਦੇ। ਮਾਪੇ ਵੀ ਇਹ ਨਹੀਂ ਸੋਚਦੇ ਜਿਸ ਇਸਤਰੀ ਨੇ ਆਪਣੀ ਸਾਰੀ ਉਮਰ ਆਪਣੇ ਪਤੀ ਨਾਲ ਕਰਨੀ ਹੈ, ਉਸ ਬਦਨਸੀਬ ਦਾ ਜੀਵਨ ਸਾਥੀ ਉਸਦੇ ਲਾਇਕ ਹੈ ਵੀ ਕਿ ਨਹੀਂ।

ਜੇ ਕੋਈ ਕੁੜੀ ਆਪਣੀ ਮਰਜੀ ਨਾਲ ਆਪਨਾ ਜੀਵਨ ਸਾਥੀ ਚੁਨ ਲੈਂਦੀ ਹੈ ਤਾਂ ਉਸਨੂੰ ਬਦਚਲਨ ਤੇ ਅਵਾਰਾ ਕਿਹਾ ਜਾਂਦਾ ਹੈ। ਅਰ ਜੇ ਉਹ ਮਾਤਾ ਪਿਤਾ ਤੇ ਭਰੋਸਾ ਰਖ ਬੈਠੀ ਰਹਿੰਦੀ ਹੈ, ਤਾਂ ਕਈ ਜ਼ਾਲਮ ਮਾਂ ਬਾਪ ਆਪਣੀ ਮਾਸੂਮ ਭੋਲੀ ਭਾਲੀ ਬੱਚੀ ਨੂੰ ਪੈਸੇ ਦੇ ਲਾਲਚ ਵਿਚ ਇਕ ਬੁਢੇ ਹੱਡੀਆਂ ਦੇ ਪਿੰਜਰ ਨਾਲ ਜਕੜ ਦੇਂਦੇ ਹਨ। ਕੀ ਉਹ ਲਾਨਤ ਦੇ ਲਾਇਕ ਨਹੀਂ? ਜਰੂਰ ਹਨ, ਅਰ ਈਸ਼ਵਰ ਅਗੇ ਮੈਂ ਬੇਨਤੀ ਕਰਦੀ ਹਾਂ ਕਿ ਜਿਸ ਕੁੜੀ ਦੇ ਮਾਂ ਬਾਪ ਇਹੋ ਜ਼ਾਲਮ ਤੇ ਬੇਰੈਹਮ ਹਨ, ਉਹ ਇਹੋ ਜਹੇ ਮਾਂ ਪਿਉਂ ਤੋਂ ਬਾਝ ਅਨਾਥਨੀ ਹੀ ਚੰਗੀ ਹੈ।

ਇਸੇ ਤਰਾਂ ਦੇ ਕਈ ਵਿਚਾਰ ਮੇਰੇ ਦਿਲ ਵਿਚ ਉਠਦੇ ਰਹੇ। ਰਾਤੀ ਮਾਤਾ ਜੀ ਦੀ ਤਬੀਅਤ ਠੀਕ ਨਾ ਹੋਨ ਕਾਰਨ ਮੈਂ ਦੇਰ ਨਾਲ ਸੁਤੀ ਸਾਂ। ਅਨੀਂਦਰੇ ਕਾਰਨ ਮੈਂ ਦੋ ਪਹਿਰ ਦੇ ਟਾਈਮ ਆਪਨੇ ਕਮਰੇ ਵਿਚ ਜਾ ਕੇ ਸੌਂ ਗਈ। ਮਸਾਂ ਘੰਟਾ ਕੁ ਸੁਤੀ ਹੋਵਾਂਗੀ। ਜੋ 'ਬੀਬੀ ਜੀ, ਤੁਹਾਡੀ ਚਿਠੀ' ਦਾ ਨਾਂ ਸੁਣ ਮੈਂ ਆਬੜ ਵਾਹੇ ਉਠ ਬੈਠੀ। ਲਫਾਫੇ ਤੇ ਜੁਗਿੰਦਰ ਦੇ