ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੮

ਨਿਰਮੋਹੀ

ਪਈਆਂ। ਝਾੜ ਪੂੰਜ ਕੇ ਜਦ ਉਹ ਅਗੇ ਚਲ ਪਿਆ ਤਾਂ ਇਕ ਵਾਰ ਫਿਰ ਉਸ ਦੇ ਦਿਮਾਗ ਨੇ ਚਕਰ ਖਾਧਾ ਤੇ ਛੇ ਮਹੀਨੇ ਪਹਿਲਾਂ ਦਾ ਦ੍ਰਿਸ਼ ਉਸਦੀਆਂ ਅੱਖਾਂ ਅਗੇ ਫਰੰਟੀਅਰ ਮੇਲ ਦੀ ਤਰਾਂ ਚੱਲਨ ਲਗਾ। ਉਸਨੂੰ ਆਪਨੇ ਈ ਕਹੇ ਹੋਏ ਉਹ ਲਫਜ਼ ਯਾਦ ਆ ਰਹੇ ਸਨ, ਜੋ ਉਸ ਨੇ ਦਸਵੀਂ ਜਮਾਤ ਵਿਚ ਇਕ ਡਰਾਮਾ ਖੇਡਦੇ ਹੋਏ ਨੇ ਡਰਾਮੇ ਦੀ ਹੀਰੋਇਨ ਨੂੰ ਕਹੇ ਸਨ।

'ਮੇਰੀ ਮਿਠੀ ਮਾਲਾ, ਮੈਂ ਤੈਨੂੰ ਪ੍ਰੇਮ ਕਰਦਾ ਹਾਂ, ਚਾਹੇ ਦੁਨੀਆ ਬਦਲ ਜਾਏ, ਪਰ ਮੇਰੇ ਪ੍ਰੇਮ ਨੂੰ ਤੂੰ ਬਦਲਿਆ ਨਹੀਂ ਦੇਖੇਗੀ। ਜਿਵੇਂ ਖੁਸ਼ਬੂ ਬਿਨਾ ਫੁੱਲ, ਤੇ ਕਲੀ ਬਿਨਾ ਭੌਰਾ ਨਹੀਂ ਰਹਿ ਸਕਦਾ, ਇਸੇ ਤਰਾਂ ਤੇਰੇ ਬਿਨਾ ਮੇਰਾ ਰਹਿਣਾਂ ਉੱਨਾਂ ਹੀ ਅਸੰਭਵ ਹੈ, ਜਿਨਾ ਤੇਲ ਬਿਨਾ ਦੀਵਾ ਜਾਂ ਪਾਣੀ ਬਿਨਾ ਮਛਲੀ।' ਇਹ ਸੁਣ ਮਾਲਾ ਨੇ ਕਿਹਾ ਸੀ-

ਪ੍ਰੇਮ ਜੀ, ਮੈਨੂੰ ਤੁਸਾਂ ਤੇ ਰਬ ਜਿੱਨਾ ਵਿਸ਼ਵਾਸ ਹੈ। ਤੁਸਾਂ ਦੀਆਂ ਗੱਲਾਂ ਝੂਠ ਮੰਨਾਂ ਇਹ ਕਦੀ ਨਹੀਂ ਹੋ ਸਕਦਾ, ਮੈਂ ਤੁਸਾਂ ਨੂੰ ਆਸ ਦਿਵੌਂਦੀ ਹਾਂ ਕਿ ਮਾਲਾ ਤੁਹਾਡੀ ਹੈ ਤੇ ਤੁਹਾਡੇ ਹੀ ਗਲੇ ਵਿਚ ਸ਼ੋਭਾ ਦੇਵੇਗੀ। ਜੇ ਕਿਸੇ ਦੂਸਰੇ ਦੇ ਨਿਰਦਈ ਹਥ ਨੇ ਮੈਨੂੰ ਦਬੌਣਾ ਚਾਹਿਆ, ਤਾਂ ਇਹ ਮਾਲਾ ਸੁਚੇ ਮੋਤੀਆਂ ਦੀ ਨਹੀਂ ਬਲਕਿ ਮਿਟੀ ਦੇ ਮਨਕਿਆਂ ਦੀ ਰਹਿ ਜਾਵੇਗੀ। ਤੇ ਇਸ ਦੇ ਅਪਨਾਣ ਵਾਲੇ ਨੂੰ ਸਿਵਾਏ ਨਿਰਾਸ਼ਤਾ ਦੇ ਹੋਰ ਕੁਝ ਵੀ ਹਥ ਨਹੀਂ ਆਵੇਗਾ।'

'ਸ਼ਾਬਾਸ਼! ਮਾਲਾ, ਮੈਨੂੰ ਤੇਰੇ ਪਾਸੋਂ ਇਹੋ ਉਮੀਦ ਸੀ। ਅਜੇ 'ਉਮੀਦ ਸੀ' ਮੂੰਹ ਵਿਚ ਹੀ ਸੀ ਕਿ ਧੜਮ ਕਰਦਾ