ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੮


ਨਿਰਮੋਹੀ

ਪਿਤਾ ਤੇ ਭੈਣ ਨੂੰ ਬੁਲਾ ਕੇ ਅੰਦਰਲੇ ਕਮਰੇ ਵਿਚ ਲੈ ਆਇਆ। ਉਹ ਮਾਲਾ ਦੀ ਹਾਲਤ ਦੇਖ ਕੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ

ਕੀ ਹੋਇਆ ਏ ਸਾਡੀ ਬਚੀ ਨੂੰ? ਇਹ ਇਸ ਤਰਾਂ ਕਿਉਂ ਤੜਫ ਰਹੀ ਏ, ਪ੍ਰੇਮ? ਇਸ ਤੇ ਪ੍ਰੇਮ ਨੇ ਆਪਣੀ ਬੇਰੈਹਮੀ ਦੀ ਸਾਰੀ ਕਹਾਨੀ . ਸੁਣਾ ਦਿੱਤੀ। ਜਿਸ ਤੇ ਉਸ ਦੀ ਮਾਤਾ ਬੋਲੀ

'ਮਾਲਾ ਭਾਵੇਂ ਕਿੱਨਾ ਖੁਸ਼ ਰੈੈਹ ਕੇ ਇਧਰ ਉਧਰ ਨਸ਼ੀ ਫਿਰਦੀ ਸੀ, ਪਰ ਇਸ ਦੇ ਦਿਲ ਦੀ ਹਾਲਤ ਤੋਂ ਪਤਾ ਲਗਦਾ ਸੀ ਕਿ ਕੋਈ ਨਾ ਕੋਈ ਗਲ ਜਰੂਰ ਹੈ | ਪਰ ਕਈ ਵਾਰੀ ਮੇਰੇ ਪੁਛਨ ਤੇ ਵੀ ਇਸ ਨੇ ਕਦੀ ਕੁਝ ਨਹੀਂ ਦਸਿਆ। ਜੇ ਕਿਧਰੇ ਦਸ ਦੇਂਦੀ ਤੇ ਮੈਂ ਇਸ ਨਸੀਬ ਸੜੇ ਨੂੰ ਕੰਨ ਫੜ ਕੇ ਜਲਦੀ ਏਥੇ ਖਿਚ ਲਿਔਂਦੀ। ਪਰ ਮੈਨੂੰ ਕੀ ਪਤਾ ਸੀ ਅੰਦਰੋਂ ਅੰਦਰ ਮੇਰੇ ਆਪਣੇ ਨਸੀਬ ਸੜ ਰਹੇ ਨੇ। ਮੇਰੀ ਨੂੰਹ, ਨਹੀਂ ਨਹੀਂ, ਮੇਰੀ ਧੀ ਜੇਹੜੀ ਮੈਨੂੰ ਬਿਮਲਾ ਨਾਲੋਂ ਵੀ ਵਧ ਪਿਆਰੀ ਏ ਇਸ ਤਰਾਂ ਅੰਦਰੋਂ ਅੰਦਰ ਧੁਖ ਧੁਖ ਕੇ ਅਡੀਆਂ ਰਗੜ ਰਹੀ ਏ। ਅਫਸੋਸ! ਪ੍ਰੇਮ, ਤੈਨੂੰ ਕੀ ਕਹਾਂ! ਬੇ ਸ਼ਰਮਾ, ਤੈਨੂੰ ਸ਼ਰਮ ਨਾ ਆਈ। ਗੰਗਾ ਜਲ ਵਰਗੀ ਪਵਿਤਰ ਕੁੜੀ ਤੇ ਤੂੰ ਦੋਸ਼ ਲਾਇਆ ਜਿਹਨੇ ਬਚਪਨ ਤੋਂ ਲੈ ਕੇ ਜਵਾਨੀ ਤਕ ਤੇਰੇ ਸੁਪਨੇ ਦੇਖੇ। ਆਪਨੇ ਘਰ ਨੂੰ ਸ਼ਮਸ਼ਾਨ ਭੂਮੀ ਦਾ ਅਡਾ ਬਨਦਿਆਂ ਤੈਨੂੰ ਰਤਾ ਜਿੰਨਾ ਰਹਿਮ ਵੀ ਨਾ ਆਇਆ। ਨਿਜ ਜਮਦਾ ਤੂੰ ਮੇਰੇ ਘਰ! ਹੁਣ ਮੈਂ ਇਸ ਦੇ ਪਿਓ ਨੂੰ ਕੇਹੜਾ ਮੂੂੰਹ ਦਿਖਾਵਾਂ? ਤੂੰ ਤੇ ਮੇਰੇ ਦੇ ਚਿੱਟੇ ਝਾਟੇ ਤੇ ਖੇਹ ਪੁਵਾ ਦਿਤੀ। ਤੂੰ ਮੇਰਾ ਪੁਤਰ