ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੩


ਨਿਰਮੋਹੀ

ਖਰਚ ਦੇਣ ਨੂੰ ਤਿਆਰ ਹਾਂ।'

ਤੂੰ ਮੈਨੂੰ ਕੀ ਬਦਨਾਮ ਕਰੇਗੀ? ਫੂਲ, ਮੈਂ ਹੀ ਤੇਰਾ ਮੱਕੂ ਠਪ ਦੇਵਾਂਗਾ। ਪਹਿਲੇ ਜਰੂਰ ਮੈਂ ਪ੍ਰੇਮ ਤੇ ਮਾਲਾ ਨੂੰ ਬਰਬਾਦ ਕਰਨ ਤੇ ਤੁਲ ਪਿਆ ਸਾਂ। ਪਰ ਹੁਣ ਮੈਂ ਹੋਰ ਤਰੀਕੇ ਨਾਲ ਉਨ੍ਹਾਂ ਨੂੰ ਬਚਾਨ ਦੀ ਕੋਸ਼ਸ਼ ਕਰਾਂਗਾ | ਅਜ ਮਾਲਾ ਦੀ ਜੋ ਚਿਠੀ ਪ੍ਰੇਮ ਦੇ ਨਾਂ ਆਈ ਏ, ਉਸ ਨੇ ਮੇਰੇ ਪਥਰ ਵਰਗੇ ਸਖਤ ਦਿਲ ਨੂੰ ਪਿਗਲਾ ਕੇ ਮੋਮ ਕਰ ਦਿਤਾ ਏ। ਉਸੇ ਦੇ ਸਦਕੇ ਮੈਂ ਆਪਣੀ ਬਦਲੇ ਦੀ ਅਗ ਤੇ ਗੁਸੇ ਦੀ ਜਵਾਲਾ ਦੇ ਥਾਂ ਕਿਸੇ ਦੇ ਜ਼ਖਮਾਂ ਤੇ ਮਰਮ ਰਖ ਕੇ ਆਰਾਮ ਪਹੁੰਚਾਨਾ ਚਹੁੰਦਾ ਹਾਂ। ਮੈਂ ਹਰ ਪਹਿਲੂ ਤੋਂ ਸੋਚ ਚੁਕਾ ਹਾਂ। ਤੇ ਮੈਨੂੰ ਮੁੜ ਅਤ ਇਹੋ ਮਹਿਸੂਸ ਹੋਇਆ ਕਿ ਮੈਂ ਕਿਸੇ ਬੇਗੁਨਾਹ ਨੂੰ ਤੜਫਾ ਕੇ ਠੀਕ ਨਹੀਂ ਕੀਤਾ। ਮੈਂ ਹਰ ਤਰਾਂ ਦੀ ਬਦਨਾਮੀ ਸਹਿਨ ਨੂੰ ਤਿਆਰ ਹਾਂ | ਪਰ ਜਾਨ ਬੁਝ ਕੇ ਪ੍ਰੇਮ ਨੂੰ ਨਰਕ ਦੀ ਅਗ ਵਿਚ ਨਹੀਂ ਸੜਨ ਦੇਵਾਂਗਾ। ਜੇ ਕਰ ਤੂੰ ਅਜੇ ਵੀ ਨਾ ਸਮਝੀ, ਤਾਂ ਜਾਣ ਲਈ ਤੇਰਾ ਵੀ ਅੰਤ ਸਮਾਂ ਆਣ ਪੁਜਾ ਏ।'

ਤੇਰੇ ਵਰਗੇ, ਬਕਵਾਸ ਕਰਨ ਵਾਲੇ ਮੈਂ ਬਹੁਤ ਦੇਖ ਚੁਕੀ ਹਾਂ, ਮਾਸਟਰ | ਇਹੋ ਜਹੀਆਂ ਧਮਕੀਆਂ ਨਾਲ ਕੁਝ ਨਹੀਂ ਬਨਣ ਲਗਾ। ਇਹ ਸ਼ਾਦੀ ਹੁਣ ਹੋ ਕੇ ਹੀ ਰਹੇਗੀ।

'ਦੇਖ ਲਾਂ ਗਾ।' ਕਹਿੰਦਾ ਹੋਇਆ, ਜੁਗਿੰਦਰ ਮਕਾਨ ਤੋਂ ਥਲੇ ਉਤਰ ਆਇਆ। ਉਹ ਸੋਚਨ ਲਗਾ ਬਗੈਰ ਕਿਸੇ ਕੁਰਬਾਨੀ ਤੋਂ ਇਹ ਕੰਮ ਠੀਕ ਨਹੀਂ ਹੋ ਸਕਦਾ।

ਦੂਸਰੇ ਦਿਨ ਫੂਲ ਕਿਧਰੇ ਬਜਾਰ ਗਈ ਤਾਂ ਪ੍ਰੇਮ ਨੂੰ