ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੧੯

ਮੈਂ ਉਸ ਦੀ ਕੱਖ ਪ੍ਰਵਾਹ ਨਾ ਕੀਤੀ। ਅਜ ਮਰਦੇ ਸਮੇਂ ਉਸੇ ਦੀ ਯਾਦ ਵਿਚ ਮੈਂ ਇਉਂ ਕਰਾਹ ਰਿਹਾ ਹਾਂ। ਉਸ ਦੀ ਯਾਦ ਭੁਲਾਨ ਖਾਤਰ ਮੈਂ ਰਬ ਨਾਲ ਲੌ ਲਗਾਈ, ਪਰ ਅਫਸੋਸ ਉਸ ਬੇਗੁਨਾਹ ਦੀਆਂ ਦੁਖੀ ਆਹਾਂ ਨੇ ਮੇਰਾ ਪਿਛਾ ਨਾ ਛਡਿਆ।

'ਤੁਸਾਂ ਪਿਛਲੇ ਸਾਲ ਨਿਰਮੋਹੀ ਦਾ ਰਾਜ਼ ਪੁਛਨਾ ਚਾਹਿਆ ਸੀ, ਪਰ ਮੈਂ ਨਹੀਂ ਸੀ ਦਸਿਆ। ਪਰ ਮੈਂ ਨਹੀਂ ਚਾਹੁੰਦਾ ਕਿ ਮੇਰਾ ਇਹ ਭੇਤ ਛੁਪਿਆ ਰਹੇ। ਅਜ ਮੈਂ ਮਰਨ ਲਗਾ ਹਾਂ, ਕੋਈ ਪ੍ਰਵਾਹ ਨਹੀਂ। ਤੁਸਾਂ ਨੂੰ ਜ਼ਬਾਨੀ ਹਾਲ ਸੁਨਾਨ ਲਈ ਤਾਂ ਮਜਬੂਰ ਹਾਂ ਕਿਉਂਕਿ ਆਖਰੀ ਸਵਾਸ ਔਣ ਹੀ ਵਾਲੇ ਨੇ। ਔਹ ਸਾਮਨੇ ਪਈ ਪੇਟੀ ਵਿਚ ਮੇਰੇ ਸਾਰੇ ਰਾਜ਼ ਬੰਦ ਹਨ। ਉਸ ਵਿਚ ਇਕ ਕਾਗਜ਼ਾਂ ਦਾ ਮੁਠਾ ਹੈ, ਜਿਸ ਤੇ ਮੇਰੇ - ਜੀਵਨ ਦੀਆਂ ਕੁਲ ਘਟਨਾਵਾਂ ਦਰਜ ਹਨ। ਉਸ ਨੂੰ ਪੜ ਕੇ ਤੁਸੀਂ ਮੇਰੀ ਜ਼ਿੰਦਾ ਤਸਵੀਰ ਤੇ ਉਸ ਦਾ ਦੂਸਰਾ ਪਾਸਾ ਦੇਖ ਸਕੋਗੇ।'

ਏਨਾ ਕਹਿ ਕੇ ਬਾਬਾ ਜੀ ਬੇਹੋਸ਼ ਜਹੇ ਹੋ ਕੇ ਇਕ ਪਾਸੇ ਨੂੰ ਲੁਕ ਗਏ। ਜਲਦੀ ਨਾਲ ਉਹਨਾਂ ਦੇ ਮੂੰਹ ਵਿਚ ਪਾਨੀ ਪਾਇਆ। ਥੋੜੀ ਦੇਰ ਪਿਛੋਂ ਹੋਸ਼ ਵਿਚ ਆਏ ਤੇ ਕਹਿਣ ਲਗੇ- ਬੇ, ਟਾ....ਮੇਰਾ.....ਆਖਰੀ ਸ...ਮਾਂ ਆ ਪਹੁੰਚਿਆ। ਮੈਂ..... ਬੜੇ ਭੈੜੇ ... ਕੰ..ਮ ਕੀਤੇ......ਸਨ। ਉਹਨਾਂ ਦਾ.....ਦੰਡ , ਮੈਨੂੰ ...ਮਿ...ਲ ਗਿਆ। ਜੇ ਤੁਸੀਂ..... ਮੇਰੀ ਜ਼ਿੰਦਗੀ ਦੇ....ਹਾਲਾਤ ਪੜ..... ਕੇ....ਮੇ...ਰੇ...ਵਰ - ਗਿਆਂ ਭੁ...ਲਿਆਂ ....ਭਟ...ਕਿਆਂ ਨੂੰ.....ਸੁਨਾ...ਉ ਤਾਂ...... ਮੁ...ਮ..ਕ...ਨ ਹੈ ਮੇਰੇ ਹਾਲਾਤ... ਦੁਨੀ..ਆਂ......ਲਈ