ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੧੭

ਗਿਆ।

ਇਕ ਦਿਨ ਬਹਾਰ ਬੜੀ ਹੀ ਖਿੜੀ ਹੋਈ ਸੀ। ਮੈਂ ਪ੍ਰਕਾਸ਼ ਨੂੰ ਕਿਹਾ-ਚਲ ਯਾਰ ਅਜ ਤੇ ਮੈਂ ਰਾਜੀ ਹਾਂ, ਸੰਤਾਂ ਦੇ ਦਰਸ਼ਨ ਹੀ ਕਰ ਆਈਏ। ਕਿਤੇ ਇਹ ਨਾ ਹੋਵੇ ਕਿ ਚਲੇ ਹੀ ਜਾਨ।

'ਮੈਂ ਤੇ ਤਿਆਰ ਈ ਹਾਂ ਜਸਪਾਲ, ਬਸ ਤੇਰੇ ਬਿਮਾਰ ਹੋਣ ਕਾਰਨ ਹੀ ਮੈਂ ਵੀ ਰੁਕਿਆ ਰਿਹਾ ਹਾਂ, ਚਲ ਅਜ ਹੀ ਚਲਾ ਚਲ।'

ਅਸੀਂ ਬਾਕੀ ਸੰਤਾਂ ਮਹਾਤਮਾ ਦੇ ਦਰਸ਼ਨ ਕਰਦੇ ਹੋਏ ਜਾਂ ਬਾਬਾ ਰਾਮ ਦਾਸ ਜੀ ਦੀ ਕੁਟੀਆ ਵਿਚ ਪਹੁੰਚੇ ਤਾਂ ਦੇਖ ਕੇ ਹੈਰਾਨ ਰਹਿ ਗਏ, ਕਿਉਂਕਿ ਬਾਬਾ ਜੀ ਬੜੀ ਤਕਲੀਫ ਨਾਲ ਬਿਸਤਰੇ ਤੇ ਇਧਰ ਉਧਰ ਪਾਸੇ ਮਾਰ ਰਹੇ ਸਨ। ਸਾਨੂੰ ਦੇਖਦੇ ਹੀ ਬੋਲ ਉਠੇ ਆਉ ਆਉ ਬੇਟਾ। ਬੜੇ ਚੰਗੇ ਵੇਲੇ ਪਹੁੰਚੇ ਹੋ। ਜੇਕਰ ਦਸ ਪੰਦਰਾਂ ਮਿੰਟ ਹੋਰ ਲੇਟ ਹੋ ਜਾਂਦੇ ਤਾਂ ਸਾਡਾ ਮੇਲ ਹੋਣਾ ਅਸੰਭਵ ਹੋ ਜਾਨਾ ਸੀ, ਕਿਉਂਕਿ ਮੇਰੇ ਹਰੀ ਦਵਾਰ ਪਹੁੰਚਨ ਵਿਚ ਕੇਵਲ ਕੁਝ ਮਿੰਟਾਂ ਦੀ ਹੀ ਦੇਰ ਹੈ।'

ਸੁਣ ਕੇ ਮੈਂ ਬੋਲਿਆ-

'ਪਰ ਬਾਬਾ ਜੀ, ਸੰਤ ਮਹਾਤਮਾ ਵੀ ਏੱਨੀ ਤਕਲੀਫ ਭੁਗਤ ਕੇ ਮਰਦੇ ਹਨ? ਜਦ ਕਿ ਉਹ ਪ੍ਰਮੇਸ਼ਵਰ ਦਾ ਏਨਾ ਨਾਮ ਜਪਦੇ ਹਨ ਉਹਨਾਂ ਨੂੰ ਤੇ ਬੜੇ ਆਰਾਮ ਨਾਲ ਸਵਰਗ ਲੋਕ ਜਾਨਾ ਚਾਹੀਦਾ ਹੈ। ਕਿਉਂਕਿ ਈਸ਼ਵਰ ਦੇ ਪ੍ਰੇਮੀ ਜੋ ਹੁੰਦੇ ਹਨ।'