ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੧੧੩

ਉਸਨੂੰ ਦੇਖਕੇ ਘਾਇਲ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ। ਜੁਗਿੰਦਰ ਦੀ ਨੀਤ ਮਾਲਾ ਤੇ ਪ੍ਰੇਮ ਦੋਵਾਂ ਨੂੰ ਤਬਾਹ ਕਰਨ ਦੀ ਸੀ ਤੇ ਉਸ ਨੂੰ ਆਪਣੇ ਕੰਮ ਵਿਚ ਕਾਮਯਾਬ ਹੋਨ ਲਈ ਇਕ ਮਸਾਲਾ ਹੋਰ ਹਥ ਆ ਗਿਆ।

ਜੁਗਿੰਦਰ ਨੇ ਫੁਲ ਕੁਮਾਰੀ ਨੂੰ ਵਖਰੇ ਕਮਰੇ ਵਿਚ ਬਿਠਾ ਕੇ ਆਪਣਾ ਸਾਰਾ ਭੇਤ ਖੋਲ ਦਿਤਾ ਤੇ ਨਾਲ ਹੀ ਸੌ ਰੁਪਏ ਪੇਸ਼ਗੀ ਉਸ ਦੀ ਝੋਲੀ ਵਿਚ ਪੌਂਂਦਾ ਹੋਇਆ ਬੋਲਿਆ, 'ਫੂਲ, ਯਾਦ ਰਖੀ ਜਿਸ ਆਦਮੀ ਨੂੰ ਚੁਕਾ ਕੇ ਲਿਔਣਾ ਹੈ ਅਗਰ ਤੂੰ ਉਸਨੂੰ ਆਪਣੇ ਵਸ ਵਿਚ ਕਰ ਲਿਆ ਤਾਂ ਲਖਾਂ ਰੁਪਇਆਂ ਵਿਚ ਖੇਡੇਂਗੀ। ਉਹ ਆਪਨੇ ਲਖਪਤੀ ਮਾਮੇ ਦਾ ਮੁਤਬੰਨਾ ਬੰਨਿਆ ਹੈ। ਪੈਸੇ ਦੀ ਉਹਨੂੰ ਕੋਈ ਪ੍ਰਵਾਹ ਨਹੀਂ। ਅਰ ਫਿਰ ਇਹ ਕੰਮ ਪੂਰਾ ਹੋ ਜਾਨ ਤੇ ਮੇਰੇ ਵਲੋਂ ਵੀ ਮੂੰਹ ਮੰਗਿਆ ਇਨਾਮ ਹਾਸਲ ਕਰੇਗੀ।'

ਇਸ ਤੋਂ ਪਿਛੋਂ ਇਹ ਸਲਾਹ ਹੋਈ ਕਿ ਰਹੀਮ ਤੇ ਕਰੀਮ ਦੋਵੇਂ ਪ੍ਰੇਮ ਨੂੰ ਕਿਸੇ ਤਰਾਂ ਚੁਕ ਕੇ ਏਥੇ ਲੈ ਔਣ ਤਾ ਕਿ ਉਹ ਲਖਨਉ ਨਾ ਜਾ ਸਕੇ। ਫੂਲ ਜੁਗਿੰੰਦਰ ਨੂੰ ਪੁਛਨ ਲੱਗੀ-

'ਪਰ ਜੁਗਿੰਦਰ ਸਾਹਿਬ, ਤੁਸੀਂ ਉਸਨੂੰ ਇੰਜ ਬਰਬਾਦ ਕਿਉਂ ਕਰਨਾ ਚਾਹੁੰਦੇ ਹੋ? ਕੀ ਤੁਹਾਡਾ ਕੋਈ ਆਪਸ ਵਿਚ ਵੈਰ ਹੈ ਜੋ ਇਵੇਂ ਕਰਦੇ ਹੋ?'

'ਵੈਰ? ਵੈਰ ਬਹੁਤ ਵਡਾ ਹੈ। ਜਿਸਨੂੰ ਉਹ ਚਹੁੰਦਾ ਹੈ ਉਸੇ ਨਾਲ ਮੈਂ ਮਹੱਬਤ ਕਰਦਾ ਹਾਂ। ਤੇ ਜਿੱੱਨਾ ਚਿਰ ਪ੍ਰੇਮ ਮੇਰੇ ਰਸਤੇ ਵਿਚ ਹੈ ਉੱਨਾ ਚਿਰ ਮੈਂ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਉਹ ਪ੍ਰੇਮਕਾ ਉਸੇ ਦੇਵਤਾ ਦੀ ਪੂਜਾਰਨ ਬਨਨਾ