ਇਹ ਸਫ਼ਾ ਪ੍ਰਮਾਣਿਤ ਹੈ

੧੧੨

ਨਿਰਮੋਹੀ

ਰਹਿਨਗੇ। ਅਗਰ ਮਾਲਾ ਸੁਖ ਦੇਖਨਾ ਚਾਹਵੇ ਤਾਂ ਸਿਰਫ ਮੇਰੇ ਨਾਲ ਵਿਆਹ ਕਰਕੇ ਦੇਖ ਸਕਦੀ ਹੈ। ਨਹੀਂ ਤੇ ਉਮਰ ਭਰ ਤੜਫੌਂਦਾ ਰਹਾਂਗਾ। ਇਹ ਮੇਰਾ ਅਟਲ ਫੈਸਲਾ ਹੈ।

ਇਹ ਫੈਸਲਾ ਦਿਲ ਵਿਚ ਕਰਕੇ ਜੁਗਿੰਦਰ ਵਿਚਾਰ ਕਰਨ ਲਗਾ ਕਿਸ ਤਰੀਕੇ ਨਾਲ ਪ੍ਰੇਮ ਨੂੰ ਆਪਣੇ ਵਸ ਵਿੱਚ ਕਰਕੇ ਆਪਣਾ ਕੰਮ ਪੂਰਾ ਕਰਾਂ।

ਉਸ ਨੇ ਸੋਚਿਆ, ਇਸ ਵਕਤ ਹੋਰ ਕੋਈ ਚਾਰਾ ਨਹੀਂ ਇਸ ਤੋਂ ਸਿਵਾ ਕਿ ਪ੍ਰੇਮ ਨੂੰ ਵਿਆਹ ਤੇ ਔਣੋਂ ਰੋਕਿਆ ਜਾਏ। ਪਰ ਇਹ ਹੋ ਨਹੀਂ ਸਕਦਾ। ਅਰ ਜੇ ਉਹ ਆ ਗਿਆ ਤਾਂ ਡਰ ਹੈ ਕਿਧਰੇ ਸਾਰਾ ਭੇਤ ਹੀ ਨਾ ਖੁਲ ਜਾਏ। ਤੇ ਜੇ ਇਉਂ ਹੋ ਗਿਆ ਤਾਂ ਮੇਰਾ ਸਾਰਾ ਬਨਿਆ ਬਨਾਇਆ ਕੰਮ ਬਰਬਾਦ ਹੋ ਜਾਏਗਾ। ਅਖੀਰ ਉਸਨੂੰ ਇਕ ਤਰਕੀਬ ਸੁਝੀ। ਉਸ ਨੇ ਝਟ ਪਟ ਤਿਆਰੀ ਕੀਤੀ ਤੇ ਦਿੱਲੀ ਜਾ ਪੁਜਾ।

ਵਿਆਹ ਵਿਚ ਪੰਜ ਦਿਨ ਬਾਕੀ ਸਨ। ਜਦ ਦੋ ਦਾ ਰਹਿ ਗਏ ਤਾਂ ਜੁਗਿੰਦਰ ਨੇ ਕੁਝ ਰੁਪਏ ਖਰਚ ਕਰਕੇ ਦੋ ਗੁੰਡਿਆ ਨੂੰ ਆਪਨੇ ਪੰਜੇ ਵਿਚ ਕੀਤਾ, ਜਿਨਾਂ ਚੋਂ ਇਕ ਦਾ ਨਾਂ ਰਹੀਮ ਤੇ ਦੂਸਰੇ ਦਾ ਕਰੀਮ ਸੀ। ਉਹ ਦੋਵੇਂ ਹੀ ਇਕ ਸੁੰਦਰ ਵਸ ਦੇ ਨੌਕਰ ਸਨ।

ਇਕ ਦਿਨ ਉਹ ਦੋਵੇਂ ਜੁਗਿੰਦਰ ਨੂੰ ਆਪਨੀ ਮਾਲਕਣ ਫੁੂਲ ਕੁਮਾਰੀ ਪਾਸ ਲੈ ਗਏ। ਉਹ ਭਾਵੇਂ ਇਕ ਪੇਸ਼ੇ ਵਰ ਵੇਸਵਾ ਸੀ, ਪਰ ਸਿਰਫ ਗਾਣਾ ਵਜਾਨਾ ਹੀ ਜ਼ਿਆਦਾ ਕਰਦ। ਉਸ ਨੂੰ ਦੇਖਦੇ ਹੀ ਜੁਗਿੰਦਰ ਮੋਹਤ ਹੋ ਗਿਆ। ਉਹ ਵੀ ਏੱਨੀ ਸੁੰਦਰ, ਚੰਚਲ ਅਰ ਚਤਰ ਸੀ ਕਿ ਕੋਈ ਵੀ ਆਦਮੀ