ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੧੦੭

ਨੂੰ ੫ਤਾ ਲਗਾ ਕਿ ਪ੍ਰੀਤਮ ਦਾ ਵਿਆਹ ਮੇਰੇ ਚਾਚੇ ਦੇ ਪੁਤਰ ਭਰਾ ਨਾਲ ਤੈਹ ਹੋ ਗਿਆ ਹੈ, ਤੇ ਉਹ ਰਹਿਣਗੇ ਵੀ ਏਥੇ ਸਾਡੇ ਘਰ ਹੀ (ਕਿਉਂਕਿ ਬਲਰਾਮ ਨੂੰ ਲਖਨਊ ਦੀ ਕਚਹਿਰੀ ਵਿਚ ਸਰਕਾਰੀ ਨੌਕਰੀ ਮਿਲ ਗਈ ਸੀ) ਤਾਂ ਉਹ ਖੁਸ਼ੀ ਨਾਲ ਫੁਲ ਕੇ ਇਉਂ ਕੁਪਾ ਹੋ ਗਈ, ਜਿਵੇ ਕਿਸੇ ਪੰਕਾਰ ਦੀ ਛਾਬੜੀ ਵਿਚ ਗੋਲ ਗਪੇ।

ਤੇ ਜਿਉਂ ਹੀ ਉਸ ਨੂੰ ਪਤਾ ਲਗਾ ਕਿ ਵਿਆਹ ਵੀ ਏਥੇ ਲਖਨਊ ਵਿਚ ਹੋਵੇਗਾ ਤਾਂ ਖੁਸ਼ੀ ਨਾਲ ਉਸ ਦੀਆਂ ਹੋਰ ਬਾਛਾਂ ਖਿਲ ਗਈਆਂ। ਇਹ ਸਭ ਕੁਝ ਸੋਚਦੀ ਹੋਈ ਮਾਲਾ ਖੁਸ਼ਿ ਨਾਲ ਖੀਵੀ ਹੋਈ ਜਾ ਰਹੀ ਸੀ, ਕਿ ਪ੍ਰੇਮ ਦੀ ਭੈਣ ਬਿਮਲਾ ਨੇ ਆ ਗਲਵਕੜੀ ਪਾਈ ਉਸਨੂੰ। ਤੇ ਕਹਿਨ ਲਗੀ:-

'ਦੇਖ ਮਾਲਾ, ਜੇ ਕੁਝ ਮੂੰਹ ਮਿੱਠਾ ਕਰਵਾਏ ਤਾਂ ਇਕ ਖੁਸ਼ਖਬਰੀ ਸੁਨਾਵਾਂ।'

'ਖੁਸ਼ਖਬਰੀ! ਜੇ ਤੇਰੀ ਗੱਲ ਸਚੀ ਮੁਚੀ ਖੁਸ਼ਖਬਰੀ ਹੋਈ ਤਾਂ ਪੂਰੇ ਢਾਈ ਸੇਰ ਲਡੂ ਤੇਰੇ ਮੂੰਹ ਵਿਚ ਤੁੰਨ ਦੇਵਾਂਗੀ।'

'ਹਛਾ! ਤੇ ਲੈ ਸੁਨ ਫਿਰ। ਮੇਰਾ ਪ੍ਰੇਮ ਵੀਰ ਪੰਦਰਾਂ 'ਦਿਨਾਂ ਨੂੰ ਏਥੇ ਔਣ ਵਾਲਾ ਹੈ, ਤੇਰੇ ਭਰਾ ਦੇ ਵਿਆਹ ਤੇ। ਸੁਨਾ ਕਿਹੋ ਜਹੀ ਆ ਇਹ ਖੁਸ਼ਖਬਰੀ?'

ਸੁਨ ਕੇ ਭੁੜਕ ਹੀ ਉਠੀ ਮਾਲਾ। ਝਟ ਪਟ ਲਡੂ ਲਿਔਣ ਲਈ ਮੁੰਡੂ ਨੂੰ ਆਵਾਜ਼ ਦਿੱਤੀ। ਪਰ ਬਿਮਲਾ ਨੇ ਰੋਕਦਿਆਂ ਹੋਇਆਂ ਕਿਹਾ, 'ਛਡ ਪਰੇ, ਮੈਂ ਤੇ ਐਵੇਂ ਤੇਰੇ ਨਾਲ ਮਖੌਲ ਕੀਤਾ ਸੀ! ਕੀ ਅਗੇ ਤੇਰੇ ਪਾਸੋਂ ਕਦੀ ਲਡੂ