ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਦੇ ਕਈ ਦੌਰੇ ਇਕੱਠੇ ਪੈ ਸਕਦੇ ਹਨ। ਅਜਿਹੇ ਦੌਰਿਆਂ ਲਈ ਮਿਰਗੀ ਵਾਲੀਆਂ ਦਵਾਈਆਂ ਦੀ ਜ਼ਰੂਰਤ ਨਹੀਂ ਹੁੰਦੀ। ਦੌਰੇ ਨੂੰ ਕੰਟਰੋਲ ਕਰਨ ਲਈ ਵੀ ਡਾਇਜ਼ਾਪਾਮ ਦਾ ਹੀ ਟੀਕਾ ਲਗਾਇਆ ਜਾਂਦਾ ਹੈ (ਨਾੜੀ ਵਿੱਚ)। ਸਰਸਾਮੀ ਅਵਸਥਾ : ਇਸ ਨੂੰ ਡਿਲੀਰੀਅਮ ਟ੍ਰੈਮਰਜ਼ ਵੀ ਕਿਹਾ ਜਾਂਦਾ ਹੈ। ਮਰੀਜ਼ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਹੁੰਦਾ ਹੈ ਅਤੇ ਉਸ ਦੀ ਪਛਾਣ ਸ਼ਕਤੀ ਅਤੇ ਯਾਦਾਸ਼ਤ ਘੱਟ ਜਾਂਦੀ ਹੈ। ਖ਼ਾਸ ਕਰਕੇ ਤਾਜ਼ਾ ਵਾਪਰੀਆਂ ਘਟਨਾਵਾਂ ਉਸ ਨੂੰ ਯਾਦ ਨਹੀਂ ਰਹਿੰਦੀਆਂ। ਮਰੀਜ਼ ਨੂੰ ਕਈ ਤਰ੍ਹਾਂ ਦੇ ਵਹਿਮ ਅਤੇ ਭਰਮ ਭੁਲੇਖੇ ਪੈਂਦੇ ਹਨ ਅਤੇ ਇਨ੍ਹਾਂ 'ਤੇ ਅਮਲ ਕਰਦਾ ਹੋਇਆ ਉਹ ਬਹੁਤ ਡਰ ਜਾਂਦਾ ਹੈ ਅਤੇ ਫ਼ਰਜ਼ੀ ਖਤਰੇ ਤੋਂ ਬਚਾਅ ਕਰਦਾ ਹੋਇਆ ਹਿੰਸਕ ਵੀ ਹੋ ਸਕਦਾ ਹੈ। ਉਸਨੂੰ ਲੱਗਦਾ ਹੈ ਕਿ ਲੋਕ ਉਸਦੀਆਂ ਗੱਲਾਂ ਕਰਦੇ ਹਨ ਅਤੇ ਉਸਨੂੰ ਕੋਈ ਨੁਕਸਾਨ ਪਹੁੰਚਾ ਸਕਦੇ ਹਨ। ਉਸਨੂੰ ਕਈ ਵਾਰ ਅਜਿਹੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਜਿਨ੍ਹਾਂ ਦਾ ਕੋਈ (ਮੂਲ ਸਰੋਤ ਨਹੀਂ ਹੁੰਦਾ ਅਤੇ ਅਜਿਹੀਆਂ ਸ਼ਕਲਾਂ (ਲੋਕਾਂ ਦੀਆਂ ਜਾਂ ਜਾਨਵਰਾਂ ਦੀਆਂ) ਦਿਖਾਈ ਦਿੰਦੀਆਂ ਹਨ ਜਿਨ੍ਹਾਂ ਦਾ ਅਸਲੀਅਤ ਵਿੱਚ ਕੋਈ ਵਜੂਦ ਨਹੀਂ ਹੁੰਦਾ (ਹੈਲੂਸੀਨੇਸ਼ਨਜ਼)। ਮਰੀਜ਼ ਨੂੰ ਪਸੀਨਾ ਬਹੁਤ ਆਉਂਦਾ ਹੈ ਅਤੇ ਉਸਦਾ ਸਰੀਰ ਬਹੁਤ ਕੰਬਦਾ ਹੈ। ਇਲਾਜ ਨਾ ਹੋ ਸਕਣ ਦੀ ਸੂਰਤ ਵਿੱਚ ਕਈ ਮਰੀਜ਼ ਸਰੀਰ ਵਿੱਚ ਪਾਣੀ ਦੀ ਘਾਟ ਅਤੇ ਖੂਨ ਦੇ ਦੌਰੇ ਦੀ ਨਾਕਾਮਯਾਬੀ ਕਰਕੇ ਮਰ ਸਕਦੇ ਹਨ। ਅਜਿਹੀ ਅਵਸਥਾ ਦਾ ਖਤਰਾ ਸ਼ਰਾਬ ਛੱਡਣ ਤੋਂ ਦੂਜੇ ਦਿਨ ਤੋਂ ਲੈ ਕੇ ਚੌਥੇ ਪੰਜਵੇਂ ਦਿਨ ਤੱਕ ਹੁੰਦਾ ਇਲਾਜ ਵਾਸਤੇ ਮਰੀਜ਼ ਦਾ ਬਲੱਡ ਪ੍ਰੈਸ਼ਰ, ਨਾੜੀ-ਚਾਲ (ਪੁਲਸ) ਆਦਿ ਨੂੰ ਬਰਕਰਾਰ ਰੱਖਣ ਲਈ ਗੁਲੂਕੋਜ਼ ਚੜ੍ਹਾਉਣਾ ਜ਼ਰੂਰੀ ਹੈ ਅਤੇ ਮਰੀਜ਼ ਨੂੰ ਆਰਾਮ ਪਹੁੰਚਾਉਣ ਲਈ ’ਡਾਇਜ਼ਾਪਾਮਾਂ ਵਰਗੀ ਦਵਾਈ ਦੀ ਏਨੀ ਕੁ ਮਾਤਰਾ (ਟੀਕੇ ਜਾਂ ਮੂੰਹ ਰਾਹੀਂ ਦੇਣੀ ਜ਼ਰੂਰੀ ਹੈ ਕਿ 51