ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਰਾਬ ਛੁਡਾਉਣਾ ਪਿਛਲੇ ਲੇਖ ਵਿੱਚ ਅਸੀ ਉਨ੍ਹਾਂ ਮੁਸ਼ਕਿਲਾਂ ਤੇ ਅੜਚਣਾਂ ਦੀ ਚਰਚਾ ਕੀਤੀ ਸੀ, ਜਿਹੜੀਆਂ ਆਮ ਤੌਰ 'ਤੇ ਸ਼ਰਾਬੀਪਣ ਦੇ ਇਲਾਜ ਵਿੱਚ ਆੜੇ ਆਉਂਦੀਆਂ ਹਨ। ਹਥਲੇ ਲੇਖ ਵਿੱਖ ਉਨ੍ਹਾਂ ਉਪਰਾਲਿਆਂ ਦਾ ਜ਼ਿਕਰ ਕਰਾਂਗੇ ਜਿਹੜੇ ਤਮਾਮ ਅੜਚਣਾਂ ਦੇ ਬਾਵਜੂਦ, ਸੀਮਿਤ ਸਾਧਨਾਂ ਨਾਲ ਕੀਤੇ ਜਾ ਸਕਦੇ ਹਨ। ਜਿਵੇਂ ਅਸੀਂ ਪਹਿਲਿਆਂ ਲੇਖਾਂ ਵਿੱਚ ਵਿਚਾਰ ਚੁੱਕੇ ਹਾਂ ਕਿ ਸ਼ਰਾਬੀਪਣ ਦੀ ਬੀਮਾਰੀ ਦੇ ਕਈ ਪਹਿਲੂ ਹਨ, ਮਸਲਨ ਡਾਕਟਰੀ, ਸਮਾਜਕ, ਮਨੋਵਿਗਿਆਨਕ ਆਦਿ ...ਲਿਹਾਜ਼ਾ ਇਲਾਜ ਨਾਲ ਸਬੰਧਤ ਉਪਰਾਲੇ ਵੀ ਇੰਨੇ ਹੀ ਵਿਆਪਕ ਹਨ। ਇਸ ਬੀਮਾਰੀ ਦੇ ਕੋਈ ਜਰਮ ਨਹੀਂ ਹੁੰਦੇ ਜਿਨ੍ਹਾਂ ਨੂੰ ਕੋਈ ਦਵਾਈ ਦੇ ਕੇ ਮਾਰਿਆ ਜਾ ਸਕੇ ਤੇ ਨਾ ਹੀ ਤਪਦਿਕ ਤੇ ਚੇਚਕ ਆਦਿ ਵਾਂਗ ਟੀਕੇ ਲਗਾ ਕੇ ਇਸ ਬੀਮਾਰੀ ਤੋਂ ਬਚਾਇਆ ਜਾ ਸਕਦਾ ਹੈ। ਬਹਰਹਾਲ ਸ਼ਰਾਬੀਪਣ ਦੇ ਇਲਾਜ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ : ਪਹਿਲਾ ਪੜਾਅ (ਤਤਕਾਲੀਨ ਡਾਕਟਰੀ ਸਹਾਇਤਾ ਕਈ ਮਰੀਜ਼ ਡਾਕਟਰ ਕੋਲ ਸਿਰਫ਼ ਉਸ ਵਕਤ ਹੀ ਪਹੁੰਚਦੇ ਹਨ ਜਦੋਂ ਸ਼ਰਾਬ ਨਾਲ ਸਬੰਧਤ ਕੋਈ ਗੰਭੀਰ ਸਰੀਰਕ ਸਮੱਸਿਆ ਪੈਦਾ ਹੋ ਜਾਂਦੀ ਹੈ ਜਿਸਨੂੰ ਐਮਰਜੈਂਸੀ ਪੱਧਰ 'ਤੇ ਨਜਿੱਠਣ ਦੀ ਲੋੜ ਹੁੰਦੀ ਹੈ। । ਅਜਿਹੀ ਸਮੱਸਿਆ ਦੇ ਦੌਰਾਨ ਲੋੜੀਂਦਾ ਇਲਾਜ ਨਾ ਮਿਲਣ 'ਤੇ ਮਰੀਜ਼ ਦੀ ਮੌਤ ਹੋ ਸਕਦੀ ਹੈ ਜਿਵੇਂ ਕਿ ਖੂਨ ਦੀਆਂ ਲਗਾਤਾਰ ਉਲਟੀਆਂ ਜਾ