ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਓ। ਪਾਚਨ ਪ੍ਰਣਾਲੀ ਸ਼ਰਾਬ ਕਿਉਂਕਿ ਪੀਣ ਵਾਲੀ ਚੀਜ਼ ਹੈ, ਇਸਦਾ ਸਿੱਧਾ ਅਸਰ ਪਾਚਣ ਪ੍ਰਣਾਲੀ 'ਤੇ ਪੈਂਦਾ ਹੈ ਅਤੇ ਸਭ ਤੋਂ ਪਹਿਲੇ ਬੁਰੇ ਅਸਰ ਇਸੇ ਪ੍ਰਣਾਲੀ ਦੇ ਅੱਡ-ਅੱਡ ਅੰਗਾਂ ਵਿੱਚ ਹੀ ਨਜ਼ਰ ਆਉਣੇ ਸ਼ੁਰੂ ਹੁੰਦੇ ਹਨ, ਜਿਵੇਂ ਕਿ ਉਲਟੀਆਂ ਆਉਣਾ, ਪੇਟ ਵਿੱਚ ਜਲਣ ਅਤੇ ਦਰਦ, ਪੇਟ ਖਰਾਬ ਰਹਿਣਾ, ਦਸਤ ਲੱਗਣੇ ਅਤੇ ਅਵਾਰਾ ਆਦਿ। ਇਨ੍ਹਾਂ ਕ੍ਰਿਆਤਮਕ ਵਿਗਾੜਾਂ ਦੇ ਨਾਲ-ਨਾਲ ਲੰਮੇ ਸਮੇਂ ਤੋਂ ਸ਼ਰਾਬ 'ਤੇ ਨਿਰਭਰ ਹੋ ਚੁਕੇ ਵਿਅਕਤੀ ਦੇ ਪਾਚਣ-ਅੰਗਾਂ ਵਿੱਚ ਹੇਠ ਲਿਖੀਆਂ ਤਬਦੀਲੀਆਂ/ਬੀਮਾਰੀਆਂ ਦੀਆਂ ਨਿਸ਼ਾਨੀਆਂ ਵੀ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਹਨ ਮੂੰਹ ਵਿੱਚ ਅਕਸਰ ਛਾਲੇ ਤੇ ਜੀਭ ਦਾ ਸੁੱਜ ਜਾਣਾ। ਬੁੱਲ੍ਹਾਂ ਦੇ ਕਿਨਾਰਿਆਂ 'ਤੇ ਜ਼ਖਮ ਮਿਹਦੇ ਵਿੱਚ ਜ਼ਖਮ (ਅਲਸਰ), ਸੋਜ ਅਤੇ ਮਿਹਦੇ ਵਿਚਲੀਆਂ ਸ਼ਿਰਾਵਾਂ ਦਾ ਫਟਣਾ ਜਿਸ ਨਾਲ ਖੂਨ ਦੀਆਂ ਉਲਟੀਆਂ ਲੱਗ ਜਾਂਦੀਆਂ ਹਨ। ਜਾਂ ਮਿਹਦੇ 'ਚੋਂ ਥੋੜ੍ਹਾ ਥੋੜ੍ਹਾ ਖੂਨ ਦਾ ਰਿਸਾਓ ਹੁੰਦੇ ਰਹਿਣਾ ਜਿਸ ਕਰਕੇ ਟੁੱਟੀ ਕਾਲੇ ਰੰਗ ਦੀ (ਕੋਲਤਾਰ ਵਰਗੀ) ਆਉਣ ਲੱਗ ਜਾਂਦੀ ਹੈ। ਆਂਦਰਾਂ ਵਿੱਚ ਜ਼ਖਮ ਬਵਾਸੀਰ ਜਿਗਰ 'ਤੇ ਅਮਰ ਸ਼ਰਾਬ ਦਾ ਸਭ ਤੋਂ ਵੱਧ ਮਾਰੂ ਪ੍ਰਭਾਵ ਜਿਗਰ 'ਤੇ ਪੈਂਦਾ ਹੈ। ਜਿਗਰ ਦਾ ਮੁੱਖ ਕੰਮ ਹਰ ਕਿਸਮ ਦੇ ਖਾਧੇ ਪੀਤੇ ਪਦਾਰਥ ਦੀ ਤੋੜ- ਭੰਨ ਕਰ ਕੇ ਉਸਤੋਂ ਜ਼ਹਿਰੀਲੇ ਮਾਦੇ ਨੂੰ ਅਲੱਗ ਕਰਨਾ ਹੁੰਦਾ ਹੈ ਤਾਂ ਕਿ ਉਸਨੂੰ ਸਰੀਰ ਤੋਂ ਬਾਹਰ ਕੱਢਿਆ ਜਾ ਸਕੇ। ਸ਼ੁਰੂ ਸ਼ੁਰੂ ਵਿੱਚ ਜਿਗਰ ਵਿੱਚ ਚਰਬੀ ਜਮ੍ਹਾ ਹੋਣੀ ਸ਼ੁਰੂ ਹੋ ਜਾਂਦੀ ਹੈ (ਛੋਟੀ ਲਿਵਰ), 26 1