ਪੰਨਾ:ਨਵੀਨ ਦੁਨੀਆ.pdf/98

ਇਹ ਸਫ਼ਾ ਪ੍ਰਮਾਣਿਤ ਹੈ

ਵਿਚੋਂ ਕਈ ਬੋਲਦੇ ... ... ‘ਸਰਵਣ ਤੁਹਾਨੂੰ ਇਹ ਕੰਮ ਨਹੀਂ ਕਰਨ ਦਏਗਾ ... ... . ਮਰ ਜਾਏਗਾ ... ...।'

ਕਈ ਆਂਹਦੇ, ‘ਅਸੀਂ ਉਸ ਨੂੰ ਮਾਰ ਕੇ ਕਦਮ ਅਗੇ ਚੁਕਾਂਗੇ।' ਬਸ ਪਿੰਡ ਬਾਗੀ ਹੋ ਬੈਠਾ। ਸਰਵਣ ਸ਼ਾਂਤ ਸੀ। ਉਹ ਸ਼ਾਇਦ ਕੋਈ ਪ੍ਰੀਖਿਆ ਲੈ ਰਿਹਾ ਸੀ। ਉਸ ਦੀ ਆਤਮਾ ਵਿਚ ਸ਼ਾਇਦ ਕੋਈ ਘੋਲ ਹੁੰਦਾ ਰਹਿੰਦਾ ਸੀ ਜਿਸ ਕਰਕੇ ਉਹ ਸਦਾ ਚੁਪ ਰਹਿੰਦਾ ਸੀ।

‘ਸਰਵਣ ... ... ਆਖਰ ਇਹ ਕਿਵੇਂ ਏਂ? ਏਸ ਚੁਪ ਦਾ ਕਾਰਨ? ਕੌਣ ਬੇ-ਰਹਿਮ ਏ ਜੁ ਤੁਹਾਨੂੰ ਇੰਜ ਕਰਨ ਲਈ ਮਜਬੂਰ ਕਰਦਾ ਏ? ਦਸੋ ... ... ਦਸੋ ਮੈਂ ਕੀ ਕਰ ਸਕਦੀ ਹਾਂ? ਨਾ-ਚੀਜ਼ ਹਾਂ, ਨਿਕੰਮੀ ਹਾਂ, ਸ਼ਾਇਦ ਕਿਸੇ ਕੰਮ ਆ ਸਕਾਂ।' ਰਸਤਾ ਰੋਕੀ, ਅੰਜਨੀ ਮਿੰਨਤਾਂ ਕਰ ਰਹੀ ਸੀ।

‘ਕੌਣ ਅੰਜਨੀ! ਏਡੀ ਤਬਦੀਲੀ? ਕਿਧਰ ... ... ਗਈ ਉਹ ਸੁਰਖੀ, ਪਾਊਡਰ, ਲਾਲ ਸਾੜ੍ਹੀ, ਸੈਂਡਲ ... ... ਕੁਝ ਵੀ ਨਹੀਂ ... ... ਏਡੀ ਸਾਦਗੀ... ...? ਇਹ ਭੋਲਪਾਨ ਇਹ... ... ਇਹ ਮਿਠਤ ... ... ਆਹ ... ...ਨਿਰਾ ਪਿਆਰ... ... ... ਪਿਆਰ ਦਾ ਬੁਤ ... ...।'

ਉਹ ਬੋਲੀ ਗਿਆ। ਜੋ ਜੀਅ ਕੀਤਾ ਕਹੀ ਗਿਆ। ਉਹ ਬਿਲਕੁਲ ਸ਼ਾਂਤ ਸੀ। ਸ਼ਾਇਦ ਆਪਾ ਭੁਲ ਚੁਕਾ ਸੀ। ਉਸ ਦੀਆਂ ਅਖਾਂ ਬੰਦ ਸਨ। ਅਜ ਅੰਜਨੀ ਦੀਆਂ ਅਖਾਂ ਵਿਚ ਲਜਿਆ ਸੀ। ਸ਼ਰਮ ਨਾਲ ਉਸ ਨੇ ਮੂੰਹ ਨੀਵਾਂ ਕੀਤਾ ਹੋਇਆ ਸੀ। ਸਰੀਰ ਦੇ ਹਰ ਅੰਗ ਤੇ ਲਾਜ ਸੀ, ਸਾਦਗੀ ਸੀ। ਉਸ ਦੇ ਕੇਸ ਬਿਲਕੁਲ ਸਾਦੇ ਵਾਹੇ ਹੋਏ ਸਨ। ਮੋਟਾ ਚੀਰ ਮਥੋਂ ਦੇ ਵਿਚਕਾਹੇ ਕਿਸੇ ਲੰਮੇ ਰਸਤੇ ਵਾਂਗ ਦਿਖਾਈ ਦੇ ਰਿਹਾ ਸੀ। ਲੰਮੀ ਭਾਰੀ ਗੁਤ ਉਸ ਦੇ ਲੱਕ ਤੇ ਪਲਮ ਰਹੀ ਸੀ। ਉਸ ਦੀ ਸੁੰਦਰਤਾ ਅਗੇ ਨਾਲੋਂ ਵੀ ਪਿਆਰੀ ਲਗਦੀ ਸੀ। ਸਰਵਣ ਨੇ ਤਕਿਆ। ਉਸ

-੯੭-